Manipur

ਮਨੀਪੁਰ ‘ਚ ਸਥਿਤੀ ’ਤੇ ਕਾਬੂ ਹੇਠ, ਰੇਲ ਗੱਡੀਆਂ ਦੀ ਆਵਾਜਾਈ ‘ਤੇ ਪਾਬੰਦੀ ਜਾਰੀ: ਭਾਰਤੀ ਫੌਜ

ਚੰਡੀਗੜ੍ਹ, 5 ਮਈ 2023: ਮਨੀਪੁਰ (Manipur) ਵਿੱਚ ਬਹੁਗਿਣਤੀ ਮੈਤੇਈ ਭਾਈਚਾਰੇ (Meitei community) ਨੂੰ ਅਨੁਸੂਚਿਤ ਜਨਜਾਤੀ ਸ਼੍ਰੇਣੀ ਵਿੱਚ ਸ਼ਾਮਲ ਕੀਤੇ ਜਾਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਹਿੰਸਕ ਹੋ ਗਏ ਸਨ । ਕਈ ਸੰਗਠਨਾਂ ਨੇ ਬੁੱਧਵਾਰ ਨੂੰ ‘ਆਦੀਵਾਸੀ ਏਕਤਾ ਮਾਰਚ’ ਦਾ ਸੱਦਾ ਦਿੱਤਾ, ਜਿਸ ‘ਚ ਹਿੰਸਾ ਭੜਕ ਗਈ। ਜਿੱਥੇ ਸ਼ੁੱਕਰਵਾਰ ਸਵੇਰੇ ਟਰੇਨਾਂ ਦੀ ਆਵਾਜਾਈ ‘ਤੇ ਪਾਬੰਦੀ ਦੀ ਜਾਣਕਾਰੀ ਸਾਹਮਣੇ ਆਈ। ਇਸ ਦੇ ਨਾਲ ਹੀ ਭਾਰਤੀ ਫੌਜ ਨੇ ਦੱਸਿਆ ਕਿ ਹੁਣ ਮਨੀਪੁਰ ਵਿੱਚ ਸਥਿਤੀ ਕਾਬੂ ਵਿੱਚ ਹੈ। ਸਾਰੇ ਮੁਲਾਜ਼ਮਾਂ ਦੇ ਸਾਂਝੇ ਐਕਸ਼ਨ ਨਾਲ ਹੀ ਸਥਿਤੀ ’ਤੇ ਕਾਬੂ ਪਾਇਆ ਜਾ ਸਕਿਆ।

ਭਾਰਤੀ ਸੈਨਾ ਦੇ ਅਨੁਸਾਰ, ਹਵਾਈ ਸੈਨਾ ਨੇ ਅਸਾਮ ਵਿੱਚ ਸੀ-17 ਗਲੋਬਮਾਸਟਰ ਅਤੇ ਏਐਨ 32 ਜਹਾਜ਼ਾਂ ਦੁਆਰਾ ਲਗਾਤਾਰ ਦੋ ਦਿਨਾਂ ਤੱਕ ਉਡਾਣ ਭਰੀ। ਪ੍ਰਭਾਵਿਤ ਖੇਤਰਾਂ ਤੋਂ ਸਾਰੇ ਨਾਗਰਿਕਾਂ ਨੂੰ ਕੱਢਣ ਲਈ ਪੂਰੀ ਰਾਤ ਉਡਾਣਾਂ ਚਲਾਈਆਂ ਗਈਆਂ। ਇਸ ਦੇ ਨਾਲ ਹੀ ਚੂਰਾਚਾਂਦਪੁਰ ਅਤੇ ਹੋਰ ਸੰਵੇਦਨਸ਼ੀਲ ਇਲਾਕਿਆਂ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਹੈ।

ਤੁਹਾਨੂੰ ਦੱਸ ਦਈਏ ਕਿ ਮਣੀਪੁਰ (Manipur) ਸਰਕਾਰ ਨੇ ਵੀਰਵਾਰ ਨੂੰ ਆਦਿਵਾਸੀਆਂ ਅਤੇ ਮੈਤੇਈ ਭਾਈਚਾਰੇ ਵਿਚਾਲੇ ਵਧਦੀ ਹਿੰਸਾ ਨੂੰ ਰੋਕਣ ਲਈ ਸਭ ਤੋਂ ਗੰਭੀਰ ਮਾਮਲਿਆਂ ਵਿੱਚ ਉਗਰ ਪ੍ਰਦਰਸ਼ਨਕਾਰੀਆਂ ਨੂੰ ਗੋਲੀ ਮਾਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਉੱਤਰ-ਪੂਰਬੀ ਸਰਹੱਦੀ ਰੇਲਵੇ ਨੇ ਮਣੀਪੁਰ ਸਰਕਾਰ ਦੀ ਸਲਾਹ ‘ਤੇ ਰੇਲਗੱਡੀਆਂ ਦੀ ਆਵਾਜਾਈ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਸਬਿਆਸਾਚੀ ਡੇ, ਸੀਪੀਆਰਓ, ਐਨਐਫ ਰੇਲਵੇ ਦੇ ਅਨੁਸਾਰ, ਸਥਿਤੀ ਠੀਕ ਹੋਣ ਤੱਕ ਕੋਈ ਵੀ ਰੇਲ ਗੱਡੀ ਮਨੀਪੁਰ ਵਿੱਚ ਦਾਖਲ ਨਹੀਂ ਹੋਵੇਗੀ। ਇਸ ਦੇ ਨਾਲ ਹੀ ਭਾਰਤੀ ਰੇਲਵੇ ਨੇ ਕਿਹਾ ਕਿ ਚਾਰ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਫੈਸਲਾ ਫਿਲਹਾਲ ਦੋ ਦਿਨਾਂ (5 ਅਤੇ 6 ਮਈ) ਲਈ ਲਿਆ ਗਿਆ ਹੈ

Scroll to Top