shiromani-akali-dal

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਵੱਲੋਂ ਆਨੰਦ ਮੈਰਿਜ ਐਕਟ ਬਾਰੇ ਸੱਦੀ ਬੈਠਕ ਨੂੰ ਮੁੱਢੋਂ ਕੀਤਾ ਰੱਦ

ਚੰਡੀਗੜ੍ਹ 25 ਜੁਲਾਈ 2023: ਸ਼੍ਰੋਮਣੀ ਅਕਾਲੀ ਦਲ (Shiromani Akali Dal) ਪੰਜਾਬ ਦੀ ਹੰਕਾਰੀ ਸਰਕਾਰ ਵੱਲੋਂ ਸਾਡੇ ਧਾਰਮਿਕ ਮਾਮਲਿਆਂ, ਸਿੱਖ ਮਰਿਆਦਾ, ਸਿੱਖ ਰਵਾਇਤਾਂ ਤੇ ਪਵਿੱਤਰ ਆਨੰਦ ਕਾਰਜ ਤੇ ਸਿੱਖ ਜੀਵਨਸ਼ੈਲੀ ਸਮੇਤ ਸਿੱਖ ਕੌਮ ਦਾ ਪ੍ਰਤੀਨਿਧ ਹੋਣ ਦਾ ਅਧਿਕਾਰ ਹੜੱਪਣ ਦੀ ਕੋਸ਼ਿਸ਼ ਨੂੰ ਮੁੱਢੋਂ ਹੀ ਰੱਦ ਕਰਦਾ ਹੈ। ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਨੰਦ ਮੈਰਿਜ ਐਕਟ ਵਿਚ ਸੋਧਾਂ ਦੀ ਸਿਫਾਰਸ਼ ਵਾਸਤੇ ਸੱਦੀ ਮੀਟਿੰਗ ਸਿੱਖਾਂ ਵਿਚ ਉਹਨਾਂ ਦੀਆਂ ਰੋਜ਼ਾਨਾ ਦੀਆਂ ਧਾਰਮਿਕ ਰਵਾਇਤਾਂ ਤੇ ਸਿੱਖ ਜੀਵਨਸ਼ੈਲੀ ਬਾਰੇ ਦੁਬਿਧਾ ਪੈਦਾ ਕਰਨ ਦੀ ਇਕ ਹੋਰ ਸਾਜ਼ਿਸ਼ ਹੈ।

ਉਨ੍ਹਾਂ ਕਿਹਾ ਭਗਵੰਤ ਮਾਨ ਨੂੰ ਗੈਰ-ਸਿੱਖ ਤੇ ਸਿੱਖ ਵਿਰੋਧੀ ਤਾਕਤਾਂ ਤੇ ਦਿੱਲੀ ਵਿਚ ਬੈਠੀਆਂ ਤਾਕਤਾਂ ਜੋ ਉਸਦੀ ਵਾਗਡੋਰ ਕੰਟਰੋਲ ਕਰਦੀਆਂ ਹਨ, ਦੀ ਕਠਪੁਤਲੀ ਵਜੋਂ ਕੰਮ ਕਰਨਾ ਬੰਦ ਕਰਨਾ ਚਾਹੀਦਾ ਹੈ। ਸਿਰਫ ਸਾਡੇ ਸਿੱਖ ਕੌਮ ਦੇ ਚੁਣੇ ਹੋਏ ਧਾਰਮਿਕ ਪ੍ਰਤੀਨਿਧ ਹੀ ਸਾਡੀਆਂ ਸਿੱਖ ਰਵਾਇਤਾਂ ਬਾਰੇ ਕਿਸੇ ਕਾਨੂੰਨ ਜਾਂ ਐਕਟ ਵਿਚ ਸੋਧਾਂ ਦਾ ਸੁਝਾਅ ਦੇਣ ਦਾ ਅਧਿਕਾਰ ਰੱਖਦੇ ਹਨ ਤੇ ਸਮਰਥ ਹਨ। ਕੀ ਆਪ ਖਾਲਸਾ ਪੰਥ ਦੀ ਪ੍ਰਤੀਨਿਧ ਜਮਾਤ ਹੈ? ਕੀ ਇਹ ਸਿੱਖ ਕੌਮ ਦੀ ਪ੍ਰਤੀਨਿਧਤਾ ਕਰਦੀ ਹੈ? ਇਸਨੂੰ ਖਾਲਸਾ ਪੰਥ ਵੱਲੋਂ ਸਾਡੇ ਧਾਰਮਿਕ ਮਾਮਲਿਆਂ ਵਿਚ ਬੋਲਣ ਦਾ ਕੀ ਅਧਿਕਾਰ ਹੈ? ਇਕ ਸਿੱਖ ਵਿਰੋਧੀ ਗੈਰ ਸਿੱਖ ਦੀ ਅਗਵਾਈ ਵਾਲੀ ਪਾਰਟੀ ਨੇ ਸਿੱਖੀ ਨੂੰ ਨਾ ਮੰਨਣ ਵਾਲਾ ਮੁੱਖ ਮੰਤਰੀ ਦਿੱਤਾ ਹੈ ਜੋ ਦਸ਼ਮੇਸ਼ ਪਿਤਾ ਵੱਲੋਂ ਸਾਨੂੰ ਦਿੱਤੇ ਪਵਿੱਤਰ ਕੱਕਾਰਾਂ ਦਾ ਜਨਤਕ ਤੌਰ ’ਤੇ ਮਖੌਡ ਉਡਾਉਂਦਾ ਹੈ।

ਇੰਨਾ ਹੀ ਨਹੀਂ, ਇਸ ਗੈਰ-ਸਿੱਖ ਪਾਰਟੀ ਦਾ ਕੋਈ ਵੀ ਪ੍ਰਤੀਨਿਧ ਸਿੱਖਾਂ ਦੀ ਚੁਣੀ ਹੋਈ ਸਰਵ ਉਸ ਸੰਸਥਾ ਸਾਡੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਕੋਈ ਵੀ ਮੈਂਬਰ ਨਹੀਂ ਹੈ। ਕੀ ਭਗਵੰਤ ਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰਸ਼ਿਪ ਲੈਣ ਵਾਸਤੇ ਚੋਣਾਂ ਲੜਨ ਜਾਂ ਸੱਚੀ ਸਿੱਖੀ ਸੰਗਤ ਤੋਂ ਉਹਨਾਂ ਦੀ ਪ੍ਰਤੀਨਿਧਤਾ ਕਰਨ ਦਾ ਫਤਵਾ ਲੈਣ ਦੀ ਯੋਗਤਾ ਪੂਰੀ ਕਰਦਾ ਹੈ? ਉਸ ਵੱਲੋਂ ਸੱਦੀਆਂ ’ਪੰਥਕ ਸ਼ਖਸੀਅਤਾਂ’ ਵਿਚੋਂ ਬਹੁ ਗਿਣਤੀ ਨੂੰ ਸਿੱਖ ਕੌਮ ਵਾਰ-ਵਾਰ ਠੁਕਰਾ ਚੁੱਕੀਹੈ ਜਦੋਂ ਇਹ ਅਕਾਲੀ ਦਲ ਦੇ ਉਮੀਦਵਾਰਾਂ ਦੇ ਖਿਲਾਫ ਲੜਦੇ ਹਨ।

ਸੱਚਖੰਡ ਸ੍ਰੀਹਰਿਮੰਦਿਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਪ੍ਰਸਾਰਣ ਦੇ ਬਹਾਨੇ ਸ਼੍ਰੋਮਣੀ ਕਮੇਟੀ ’ਤੇ ਕਬਜ਼ਾ ਕਰਨ ਵਿਚ ਨਾਕਾਮ ਰਹਿਣ ਮਗਰੋਂ ਭਗਵੰਤ ਮਾਨ ਦੇ ਸਿੱਖ ਵਿਰੋਧੀ ਆਕਾਵਾਂ ਨੂੰ ਹੁਣ ਇਹ ਨਵੀਂ ਸ਼ਰਾਰਤ ਸੁੱਝੀ ਹੈ। ਉਹਨਾਂ ਕਿਹਾ ਕਿ ਇਸਦੀ ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਹੁਣ ਸਿੱਖ ਕੌਮ ਖਿਲਾਫ ਸਾਜ਼ਿਸ਼ਾਂ ਵਿਚ ਧਿਰ ਬਣ ਗਏ ਹਨ ਤੇ ਉਹ ਸਿੱਖਾਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਤੀਨਿਧਤਾ ਨਹੀਂ ਕਰਦੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕਲੌਤੀ ਸਮਰਥ ਸੰਸਥਾ ਹੈ ਜੋ ਨਹਿਰੂ=ਮਾਸਟਰ ਤਾਰਾ ਸਿੰਘ ਪੈਕਟ ਤਹਿਤ ਆਨੰਦ ਕਾਰਜ ਵਰਗੀਆਂ ਧਾਰਮਿਕ ਰਵਾਇਤਾਂ ਅਤੇ ਇਸਦੀ ਸੰਵਿਧਾਨਕ ਵੈਧਤਾ ਦੀ ਪ੍ਰਕਿਰਿਆ ਬਾਰੇ ਸਿਫਾਰਸ਼ਾਂ ਕਰਨ ਦਾ ਅਧਿਕਾਰ ਰੱਖਦੀ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ (Shiromani Akali Dal) ਅਰਵਿੰਦ ਕੇਜਰੀਵਾਲ ਦੀਆਂ ਕਠਪੁਤਲੀਆਂ ਵੱਲੋਂ ਸੱਦੀ ਮੀਟਿੰਗ ਨੂੰ ਤਮਾਸ਼ਾ ਮੰਨ ਕੇਇਸਨੂੰ  ਰੱਦ ਕਰਦੀ  ਹੈ।

Scroll to Top