July 7, 2024 9:15 am
World Test Championship

ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ ਦੂਜੇ ਸੈਸ਼ਨ ਖੇਡ ਸਮਾਪਤ, ਸਮਿਥ ਤੇ ਹੈਡ ਦੇ ਵਿਚਾਲੇ 94 ਦੌੜਾਂ ਦੀ ਸਾਝੇਦਾਰੀ

ਚੰਡੀਗੜ੍ਹ, 07 ਜੂਨ 2023: ਵਿਸ਼ਵ ਟੈਸਟ ਚੈਂਪੀਅਨਸ਼ਿਪ (World Test Championship) ਦਾ ਫਾਈਨਲ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਓਵਲ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੂਜਾ ਸੈਸ਼ਨ ਖਤਮ ਹੋਣ ਤੱਕ ਚਾਹ ਤੱਕ ਆਸਟ੍ਰੇਲੀਆ ਨੇ 3 ਵਿਕਟਾਂ ‘ਤੇ 170 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ 33 ਅਤੇ ਟ੍ਰੈਵਿਸ ਹੈਡ 60 ਦੌੜਾਂ ਬਣਾ ਕੇ ਨਾਬਾਦ ਹਨ। ਦੋਵਾਂ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਰਹੀ ਹੈ। ਹੈੱਡ ਨੇ ਆਪਣੇ ਕਰੀਅਰ ਦਾ 14ਵਾਂ ਅਰਧ ਸੈਂਕੜਾ ਪੂਰਾ ਕੀਤਾ ਹੈ।

ਮਾਰਨਸ ਲਾਬੂਸ਼ੇਨ 26 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਮੁਹੰਮਦ ਸ਼ਮੀ ਨੇ ਬੋਲਡ ਕੀਤਾ। ਉਸ ਤੋਂ ਪਹਿਲਾਂ ਡੇਵਿਡ ਵਾਰਨਰ 43 ਦੌੜਾਂ ਅਤੇ ਉਸਮਾਨ ਖਵਾਜਾ ਜ਼ੀਰੋ ‘ਤੇ ਆਊਟ ਹੋਏ। ਵਾਰਨਰ ਨੂੰ ਸ਼ਾਰਦੁਲ ਨੇ ਅਤੇ ਖਵਾਜਾ ਨੂੰ ਸਿਰਾਜ ਨੇ ਆਊਟ ਕੀਤਾ। ਮੈਚ ਦੀ ਸ਼ੁਰੂਆਤ ‘ਚ ਦੋਵੇਂ ਟੀਮਾਂ ਦੇ ਖਿਡਾਰੀ ਕਾਲੇ ਬਾਂਹਾਂ ‘ਤੇ ਬਾਲਾਸੋਰ ਰੇਲ ਹਾਦਸੇ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਉਤਰੇ।