Baramulla

ਕਸ਼ਮੀਰ ਦੇ ਬਾਰਾਮੂਲਾ ‘ਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ: ਬ੍ਰਿਗੇਡੀਅਰ ਪੀ.ਐਮ.ਐਸ ਢਿੱਲੋਂ

ਚੰਡੀਗ੍ਹੜ,16 ਸਤੰਬਰ 2023: ਸ਼ਨੀਵਾਰ ਨੂੰ ਕਸ਼ਮੀਰ ਦੇ ਬਾਰਾਮੂਲਾ (Baramulla) ਵਿੱਚ ਕੰਟਰੋਲ ਰੇਖਾ (ਐਲਓਸੀ) ਦੇ ਹਥਲੰਗਾ ਖੇਤਰ ਵਿੱਚ ਫੌਜ ਨੇ ਇੱਕ ਮੁਕਾਬਲੇ ਵਿੱਚ ਤਿੰਨ ਅੱ+ਤ+ਵਾ+ਦੀਆਂ ਨੂੰ ਮਾਰ ਦਿੱਤਾ। ਪੀਰ ਪੰਜਾਲ ਬ੍ਰਿਗੇਡ ਦੇ ਕਮਾਂਡਰ ਬ੍ਰਿਗੇਡੀਅਰ ਪੀ.ਐਮ.ਐਸ ਢਿੱਲੋਂ ਨੇ ਦੱਸਿਆ ਕਿ ਸਵੇਰੇ 6 ਵਜੇ ਸ਼ੁਰੂ ਹੋਇਆ ਇਹ ਆਪ੍ਰੇਸ਼ਨ 8 ਘੰਟੇ ਬਾਅਦ ਦੁਪਹਿਰ 2 ਵਜੇ ਖ਼ਤਮ ਹੋ ਗਿਆ, ਪਰ ਭਾਰਤੀ ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਦੁਆਰਾ ਤਲਾਸ਼ੀ ਮੁਹਿੰਮ ਜਾਰੀ ਹੈ।

ਉਨ੍ਹਾਂ ਦੱਸਿਆ ਕਿ ਨੇ ਦੋ ਅੱ+ਤ+ਵਾ+ਦੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਤੀਜੇ ਦੀ ਲਾਸ਼ ਸਰਹੱਦ ਦੇ ਕੋਲ ਪਈ ਹੈ, ਪਰ ਪਾਕਿਸਤਾਨੀ ਚੌਕੀ ਤੋਂ ਲਗਾਤਾਰ ਗੋਲੀਬਾਰੀ ਕਾਰਨ ਸਾਡੇ ਸੁਰੱਖਿਆ ਬਲਾਂ ਨੂੰ ਲਾਸ਼ ਨਹੀਂ ਮਿਲ ਸਕੀ। ਪਾਕਿਸਤਾਨੀ ਫੌਜ ਇਨ੍ਹਾਂ ਦੀ ਮੱਦਦ ਕਰ ਰਹੀ ਸੀ। ਉਨ੍ਹਾਂ ਨੂੰ ਕਵਰ ਫਾਇਰ ਦੇ ਰਹੇ ਸਨ।

ਪੀ.ਐਮ.ਐਸ ਢਿੱਲੋਂ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਇੱਕ ਏਕੇ-47, 7 ਮੈਗਜ਼ੀਨ, ਚੀਨੀ ਪਿਸਤੌਲ, ਗ੍ਰਨੇਡ, ਪਾਕਿਸਤਾਨੀ ਕਰੰਸੀ ਅਤੇ ਪੰਜ ਕਿਲੋ ਆਈਈਡੀ ਵੀ ਬਰਾਮਦ ਕੀਤੀ ਗਈ ਹੈ। ਇਹ ਉਹੀ ਇਲਾਕਾ ਹੈ ਜਿੱਥੇ ਸੁਰੱਖਿਆ ਬਲਾਂ ਨੇ ਦਸੰਬਰ 2022 ਵਿੱਚ ਇੱਕ ਵੱਡੇ ਅੱ+ਤ+ਵਾ+ਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਸੀ। ਫਿਰ ਇਕ ਗੁਫਾ ‘ਚੋਂ ਹਥਿਆਰਾਂ ਦਾ ਭੰਡਾਰ ਬਰਾਮਦ ਹੋਇਆ ਸੀ ।

Scroll to Top