Suresh Kumar

ਬੋਰ ‘ਚ ਫਸੇ ਸੁਰੇਸ਼ ਕੁਮਾਰ ਦੀ ਭਾਲ ਪਿਛਲੇ 38 ਘੰਟੇ ਤੋਂ ਜਾਰੀ, NDRF ਨੇ ਸਾਂਭਿਆ ਮੋਰਚਾ

ਕਰਤਾਰਪੁਰ , 14 ਅਗਸਤ, 2023: ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਦੇ ਨਿਰਮਾਣ ਦੌਰਾਨ ਕਰਤਾਰਪੁਰ-ਕਪੂਰਥਲਾ ਰੋਡ ‘ਤੇ ਸਥਿਤ ਪਿੰਡ ਬਸਰਾਮਪੁਰ ’ਚ ਪੁਲ ਬਣਾਉਣ ਲਈ ਚੱਲ ਰਹੇ ਨਿਰਮਾਣ ਕਾਰਜ ਦੌਰਾਨ ਡਿੱਗਣ ਨਾਲ ਬੋਰ ਵਿਚ ਫ਼ਸੇ ਇੰਜੀਨੀਅਰ ਸੁਰੇਸ਼ ਕੁਮਾਰ (Suresh Kumar) ਦੀ ਭਾਲ ਪਿਛਲੇ 38 ਘੰਟੇ ਤੋਂ ਜਾਰੀ ਹੈ। ਪ੍ਰਸ਼ਾਸ਼ਨ ਦੇ ਹੱਥ ਫਿਲਹਾਲ ਖ਼ਾਲੀ ਨਜ਼ਰ ਆ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਸੁਰੇਸ਼ ਨੂੰ ਬਾਹਰ ਕੱਢ ਲਿਆ ਜਾਵੇਗਾ।

ਸਵੇਰੇ NHAI ਅਧਿਕਾਰੀਆਂ ਅਨੁਸਾਰ ਸੁਰੇਸ਼ ਸਿੱਧਾ ਖੜ੍ਹਾ ਹੈ, ਜਿਸ ਨੂੰ ਹੁੱਕ ਲਗਾ ਕੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਸਵੇਰੇ 2 ਵਾਰ ਹੁੱਕ ਟੁੱਟਣ ਅਤੇ ਮਿੱਟੀ ਧਸਣ ਕਾਰਨ ਬਚਾਅ ਕਾਰਜ ‘ਚ ਵੀ ਕੁਝ ਸਮਾਂ ਲੱਗ ਸਕਦਾ ਹੈ | ਨੈਸ਼ਨਲ ਹਾਈਵੇਅ ਅਥਾਰਿਟੀ ਨੇ ਤੁਰੰਤ ਕਾਰਵਾਈ ਕੀਤੀ ਅਤੇ ਰਾਹਤ ਕਾਰਜਾਂ ਲਈ ਐੱਨ. ਡੀ. ਆਰ. ਐੱਫ਼. ਦੀ ਟੀਮ ਨੂੰ ਤਾਇਨਾਤ ਕੀਤਾ ਗਿਆ ਹੈ।

ਜਿਕਰਯੋਗ ਹੈ ਕਿ ਜ਼ਮੀਨ ’ਚ ਕਰੀਬ 20 ਮੀਟਰ ਤੱਕ ਦੀ ਡੂੰਘਾਈ ਦੌਰਾਨ ਬੋਰਿੰਗ ਦੇ ਕੰਮ ਦੌਰਾਨ ਉਸਾਰੀ ਕੰਪਨੀ ਦੀ ਬੋਰਿੰਗ ਮਸ਼ੀਨ ਫਸ ਗਈ ਸੀ, ਜਿਸ ਨੂੰ ਕੱਢਣ ਲਈ ਦਿੱਲੀ ਤੋਂ 2 ਤਕਨੀਕੀ ਮਾਹਰਾਂ ਪਵਨ ਅਤੇ ਸੁਰੇਸ਼ (Suresh Kumar) ਸੱਦੇ ਗਏ। ਇਸ ਸਬੰਧੀ ਸ਼ਨੀਵਾਰ ਦੀ ਰਾਤ ਕਰੀਬ 8 ਵਜੇ ਦੇ ਦਰਮਿਆਨ ਬੋਰ ’ਚ ਕੰਮ ਕਰ ਰਹੇ 2 ਵਿਅਕਤੀਆਂ ‘ਚੋਂ ਥੋੜ੍ਹੇ ਸਮੇਂ ਬਾਅਦ ਹੀ ਟੋਏ ਦੇ ਅੰਦਰ ਦੀ ਮਿੱਟੀ ਅਚਾਨਕ ਡਿੱਗਣੀ ਸ਼ੁਰੂ ਹੋ ਗਈ ਅਤੇ ਇਸ ਨੂੰ ਵੇਖਦਿਆਂ ਹੀ ਇਕ ਸੁਰੇਸ਼ ਯਾਦਵ (55) ਮਿੱਟੀ ਤੋਂ ਡਿੱਗ ਕਾਰਨ ਕਰੀਬ 60 ਫੁੱਟ ਡੂੰਘੇ ਬੋਰਵੈੱਲ ਵਿਚ ਫਸ ਗਿਆ |

Scroll to Top