ਮੋਹਾਲੀ 16 ਅਕਤੂਬਰ 2023: ਜ਼ਿਲ੍ਹੇ ਚ ਵੋਟਰ ਸੂਚੀਆਂ ਤਿਆਰ ਕਰਨ ਦਾ ਪ੍ਰੋਗਰਾਮ 21 ਅਕਤੂਬਰ ਤੋਂ ਸ਼ੁਰੂ ਮਤਦਾਤਾ ਬਣਨ ਲਈ ਫਾਰਮ ਨੰ. 1 ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਇਟ ਤੇ ਉਪਲਬਧ ਐਸ.ਏ.ਐਸ.ਨਗਰ, 15 ਅਕਤੂਬਰ: ਚੀਫ਼ ਕਮਿਸ਼ਨਰ, ਗੁਰਦੁਆਰਾ ਚੋਣਾਂ, ਪੰਜਾਬ ਵੱਲੋਂ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੇ ਮੌਜੂਦਾ ਮੈਂਬਰਾਂ ਦੀ ਟਰਮ ਖਤਮ ਹੋਣ ਬਾਅਦ ਚੋਣ ਪ੍ਰਕਿਰਿਆ ਲਈ ਮੁੱਢਲੇ ਪੜਾਅ ਵਜੋਂ ਸਿੱਖ ਗੁਰੁਦੁਆਰਾ ਬੋਰਡ ਚੋਣ ਨਿਯਮ, 1959 ਦੇ ਨਿਯਮ 6 ਤੋਂ 12 ਅਨੁਸਾਰ ਵੋਟਰ ਸੂਚੀ ਦੀ ਤਿਆਰੀ ਸਬੰਧੀ ਵੋਟਰ ਰਜਿਸਟ੍ਰੇਸ਼ਨ ਪ੍ਰੋਗਰਾਮ 21 ਅਕਤੂਬਰ, 2023 ਤੋਂ ਸ਼ੁਰੂ ਹੋ ਰਿਹਾ ਹੈ |
ਜਿਸ ਦੌਰਾਨ ਮਿਤੀ 21 ਅਕਤੂਬਰ ਤੋਂ 15 ਨਵੰਬਰ ਤੱਕ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚੋਣ ਬੋਰਡ ਹਲਕਾ 58-ਡੇਰਾਬੱਸੀ, 119-ਖਰੜ, ਅਤੇ 120-ਮੋਹਾਲੀ ਪੈਂਦੇ ਹਨ, ਇਨ੍ਹਾਂ ਹਲਕਿਆਂ ਦੇ ਉਪ ਮੰਡਲ ਮੈਜਿਸਟਰੇਟ ਡੇਰਾਬੱਸੀ, ਖਰੜ ਅਤੇ ਮੋਹਾਲੀ ਨੂੰ ਰਿਵਾਇਜ਼ਿੰਗ ਅਥਾਰਿਟੀ ਅਫ਼ਸਰ ਨਿਯੁੱਕਤ ਕੀਤਾ ਗਿਆ ਹੈ।
ਇਨ੍ਹਾਂ ਨਾਲ ਲਾਏ ਹੋਰਨਾਂ ਅਧਿਕਾਰੀਆਂ ਚ ਡੇਰਾਬੱਸੀ ਬੋਰਡ ਚੋਣ ਹਲਕੇ ਲਈ ਤਹਿਸੀਲਦਾਰ ਡੇਰਾਬੱਸੀ ਅਤੇ ਨਾਇਬ ਤਹਿਸੀਲਦਾਰ ਜ਼ੀਰਕਪੁਰ, ਬਨੂੰੜ ਅਤੇ ਰਾਜਪੁਰਾ ਸ਼ਾਮਿਲ ਹਨ। ਬੋਰਡ ਚੋਣ ਹਲਕਾ ਖਰੜ ਚ ਤਹਿਸੀਲਦਾਰ ਖਰੜ ਅਤੇ ਨਾਇਬ ਤਹਿਸੀਲਦਾਰ ਮਾਜਰੀ ਅਤੇ ਘੜੂੰਆਂ ਨੂੰ ਲਾਇਆ ਗਿਆ ਹੈ। ਬੋਰਡ ਚੋਣ ਹਲਕਾ ਮੋਹਾਲੀ ਚ ਤਹਿਸੀਲਦਾਰ ਮੋਹਾਲੀ ਅਤੇ ਨਾਇਬ ਤਹਿਸੀਲਦਾਰ ਮੋਹਾਲੀ ਨੂੰ ਰਿਵਾਇਜ਼ਿੰਗ ਅਥਾਰਿਟੀ ਅਫ਼ਸਰ ਨਾਲ ਲਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਰਿਵਾਇਜ਼ਿੰਗ ਅਥਾਰਿਟੀ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਡੇਰਾਬੱਸੀ ਅਧੀਨ ਪੈਂਦੇ ਬੋਰਡ ਚੋਣ ਹਲਕਾ 58-ਡੇਰਾਬੱਸੀ ਚ ਐਮ ਸੀ ਡੇਰਾਬੱਸੀ, ਐਮ ਸੀ ਬਨੂੰੜ ਅਤੇ ਕਾਨੂੰਗੋ ਸਰਕਲ ਡੇਰਾਬੱਸੀ (ਕਾਨੂੰਗੋ ਸਰਕਲ ਡੇਰਾਬੱਸੀ ਵਿੱਚ ਕੇਵਲ ਪਟਵਾਰ ਸਰਕਲ ਭਵਨ ਦੇ ਐਮ ਸੀ ਜ਼ੀਰਕਪੁਰ ਵਿੱਚ ਪਿੰਡ ਜ਼ੀਰਕਪੁਰ ਦੇ ਖੇਤਰ ਨੂੰ ਛੱਡ ਕੇ) ਡੇਰਾਬੱਸੀ ਤਹਿਸੀਲ ਜ਼ਿਲ੍ਹਾ ਐਸ ਏ ਐਸ ਨਗਰ ਵਿਚ ਕਾਨੂੰਗੋ ਸਰਕਲ, ਸਮਗੌਲੀ ਅਤੇ ਲਾਲੜੂ, ਕਾਨੂੰਗੋ ਸਰਕਲ ਬਨੂੰੜ ਅਤੇ ਪਟਵਾਰ ਸਰਕਲ ਤੇਪਲਾ, ਖੇੜੀ ਗੁਰਨਾ, ਨਨਹੇੜਾ ਦੇ ਕਾਨੂੰਗੋ ਸਰਕਲ ਜਾਂਸ਼ਲਾ ਰਾਜਪੁਰਾ ਤਹਿਸੀਲ ਜ਼ਿਲ੍ਹਾ ਪਟਿਆਲਾ ਸ਼ਾਮਿਲ ਹਨ।
ਇਸੇ ਤਰ੍ਹਾਂ ਰਿਵਾਇਜ਼ਿੰਗ ਅਥਾਰਿਟੀ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਖਰੜ ਅਧੀਨ ਪੈਂਦੇ ਬੋਰਡ ਚੋਣ ਹਲਕਾ 119-ਖਰੜ ਚ ਖਰੜ ਤਹਿਸੀਲ ਜ਼ਿਲ੍ਹਾ ਐਸ ਏ ਐਸ ਨਗਰ (ਕਾਨੂੰਗੋ ਸਰਕਲ ਖਿਜ਼ਰਾਬਾਦ ਅਤੇ ਮਾਜਰੀ ਦੇ ਖੇਤਰਾਂ ਨੂੰ ਛੱਡ ਕੇ), ਪਟਵਾਰ ਸਰਕਲ ਝਾਮਪੁਰ, ਦਾਉਂ ਅਤੇ ਬਲੌਂਗੀ, ਕਾਨੂੰਗੋ ਸਰਕਲ ਲੁਧਿਆਣਾ ਮੋਹਾਲੀ ਤਹਿਸੀਲ ਜ਼ਿਲ੍ਹਾ ਐਸ ਏ ਐਸ ਨਗਰ ਸ਼ਾਮਿਲ ਹਨ।
ਰਿਵਾਇਜ਼ਿੰਗ ਅਥਾਰਿਟੀ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਮੋਹਾਲੀ ਅਧੀਨ ਪੈਂਦੇ ਬੋਰਡ ਚੋਣ ਹਲਕਾ 120-ਐਸ ਏ ਐਸ ਨਗਰ ਚ ਮੋਹਾਲੀ ਤਹਿਸੀਲ (ਪਟਵਾਰ ਸਰਕਲ ਝਾਮਪੁਰ, ਦਾਉਂ ਅਤੇ ਬਲੌਂਗੀ ਦੇ ਖੇਤਰਾਂ ਨੂੰ ਛੱਡ ਕੇ) ਕਾਨੂੰਗੋ ਸਰਕਲ ਲਾਂਡਰਾ ਜ਼ਿਲ੍ਹਾ ਐਸ ਏ ਐਸ ਨਗਰ ਸ਼ਾਮਿਲ ਹਨ। ਡਿਪਟੀ ਕਮਿਸ਼ਨਰ,ਐਸ.ਏ.ਐਸ.ਨਗਰ ਵੱਲੋਂ ਦੱਸਿਆ ਗਿਆ ਕਿ ਵੋਟ ਬਣਾਉਣ ਲਈ ਫਾਰਮ ਨੰ.1 ਭਰਿਆ ਜਾਵੇ ਅਤੇ ਵੋਟਰ ਦੀ ਉਮਰ 21 ਸਾਲ ਤੋਂ ਘੱਟ ਨਾ ਹੋਵੇ। ਫਾਰਮ ਨੰ. 1 ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵੈਬਸਾਈਟ sasnagar.gov.in ਤੇ ਉਪਲਬਧ ਹੈ। ਬਿਨੈਕਾਰ ਵੱਲੋਂ ਫਾਰਮ ਨਿੱਜੀ ਤੌਰ ਤੇ ਹੀ ਜਮ੍ਹਾਂ ਕਰਵਾਏ ਜਾਣ। ਬੰਡਲਾਂ ਦੇ ਰੂਪ ਵਿੱਚ ਫਾਰਮ ਪ੍ਰਾਪਤ ਨਹੀਂ ਕੀਤੇ ਜਾਣਗੇ।