26 ਅਕਤੂਬਰ 2024: ਪਰਾਲੀ ਨੂੰ ਲੱਗ ਰਹੀ ਅੱਗ ਨੂੰ ਲੈ ਕੇ ਅੱਜ ਨਿਹਾਲ ਸਿੰਘ ਵਾਲਾ (SDM Nihal Singh Wala) ਐਸਡੀਐਮ ਵੱਲੋਂ ਨਵੇਂ ਬਣੇ ਸਰਪੰਚਾਂ ਅਤੇ ਪੰਚਾਂ ਨਾਲ ਮੀਟਿੰਗ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਨਿਹਾਲ ਸਿੰਘ ਵਾਲਾ ਐਸਡੀਐਮ ਸਿਵਾਤੀ ਨੇ ਕਿਹਾ ਕਿ ਅੱਜ ਅਸੀਂ ਨਵੇਂ ਬਣੇ ਸਰਪੰਚਾਂ ਅਤੇ ਪੰਚਾਂ ਨਾਲ ਮੀਟਿੰਗ ਕੀਤੀ ਹੈ ਇਸ ਮੀਟਿੰਗ ਵਿੱਚ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਵਿਚਾਰ ਸਾਂਝੇ ਕੀਤੇ ਗਏ ਹਨ, ਅਤੇ ਉਹਨਾਂ ਨੇ ਕਿਹਾ ਕਿ ਜੋ ਪਰਾਲੀ ਦੀ ਸਾਂਭ ਸੰਭਾਲ ਲਈ ਮਸ਼ੀਨਰੀ ਹੈ ਉਸ ਪ੍ਰਤੀ ਉਹਨਾਂ ਨੂੰ ਜਾਗਰੂਕ ਕਰਾਇਆ ਅਤੇ ਉਸ ਦੀ ਲਿਸਟ ਉਹਨਾਂ ਨੂੰ ਦਿੱਤੀ ਗਈ ਕਿਸੇ ਵੀ ਸੋਸਾਇਟੀ ਵਿੱਚ ਜਾ ਕੇ ਉਹ ਕੋਈ ਵੀ ਮਸ਼ੀਨਰੀ ਲੈ ਸਕਦੇ ਹਨ ਉਥੇ ਹੀ ਉਹਨਾਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਸਮੇਂ-ਸਮੇਂ ਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਵੀ ਲਗਾਏ ਜਾ ਰਹੇ ਹਨ ਤਾਂ ਜੋ ਪਰਾਲੀ ਨੂੰ ਅੱਗ ਨਾ ਲਗਾਈ ਜਾ ਸਕੇ|
ਉਥੇ ਹੀ ਜਾਣਕਾਰੀ ਦਿੰਦੇ ਹੋਏ ਖੇਤੀ ਬਾੜੀ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਅੱਜ ਐਸਡੀਐਮ ਨਿਹਾਲ ਸਿੰਘ ਵਾਲਾ ਵੱਲੋਂ ਕਿਸਾਨਾਂ ਅਤੇ ਨਵੇਂ ਬਣੇ ਸਰਪੰਚਾਂ ਪੰਚਾਂ ਨਾਲ ਮੀਟਿੰਗ ਕੀਤੀ ਗਈ। ਇਸ ਵਿੱਚ ਪਰਾਲੀ ਦੀ ਸਾਂਭ ਸੰਭਾਲ ਲਈ ਜਾਗਰੂਕ ਕੀਤਾ ਗਿਆ ਉਥੇ ਹੀ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਜੋ ਵੀ ਮਸ਼ੀਨਰੀ ਹੈ ਉਸ ਦੀ ਲਿਸਟ ਵੀ ਉਹਨਾਂ ਨੂੰ ਮੁਹਈਆ ਕਰਵਾਈ ਗਈ ਤਾਂ ਜੋ ਮਸ਼ੀਨਰੀ ਲੈ ਕੇ ਇਸ ਦਾ ਲਾਹਾ ਲੈ ਸਕਣ ਅਤੇ ਪਰਾਲੀ ਨੂੰ ਸਾਂਭ ਸੰਭਾਲ ਸਕਣ ਅਤੇ ਅੱਗ ਨਾ ਲਗਾਈ ਜਾਵੇ।