July 2, 2024 9:25 pm
Aap Di Sarkar Aap De Duar

‘ਆਪ ਦੀ ਸਰਕਾਰ, ਆਪ ਦੇ ਦੁਆਰ’ ਮੁਹਿੰਮ ਤਹਿਤ ਲੱਗ ਰਹੇ ਕੈਂਪਾਂ ਦਾ ਸ਼ਡਿਊਲ ਜਾਰੀ

ਫਾਜ਼ਿਲਕਾ 20 ਫਰਵਰੀ 2024: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤੇ ਤਹਿਤ ਕੈਂਪਾਂ (Aap Di Sarkar Aap De Duar) ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ 21 ਫਰਵਰੀ ਨੂੰ ਫਾਜ਼ਿਲਕਾ ਉਪਮੰਡਲ ਦੇ ਪਿੰਡ ਗੰਜੂਆਣਾ ਅਤੇ ਮਹਾਤਮ ਨਗਰ ਵਿੱਚ ਸਵੇਰੇ 10 ਵਜੇ ਅਤੇ ਪਿੰਡ ਕਾਵਾਂਵਾਲੀ ਅਤੇ ਝੰਗੜ ਭੈਣੀ ਵਿਖੇ ਬਾਅਦ ਦੁਪਹਿਰ 2 ਵਜੇ ਕੈਂਪ ਲੱਗੇਗਾ।

ਇਸੇ ਤਰ੍ਹਾਂ 22 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਅਲਿਆਣਾ ਅਤੇ ਝੋਟਿਆਂ ਵਾਲੀ ਵਿੱਚ ਅਤੇ ਬਾਅਦ ਦੁਪਹਿਰ 2 ਵਜੇ ਮਾਹੂਆਣਾ ਅਤੇ ਟਾਹਲੀ ਵਾਲਾ ਜੱਟਾਂ ਵਿੱਚ ਕੈਂਪ ਲੱਗੇਗਾ। 23 ਫਰਵਰੀ ਨੂੰ ਸਵੇਰੇ 10 ਵਜੇ ਕੰਧ ਵਾਲਾ ਹਾਜ਼ਰ ਖਾਂ ਅਤੇ ਕਮਾਲ ਵਾਲਾ ਵਿੱਚ ਅਤੇ ਬਾਅਦ ਦੁਪਹਿਰ 2 ਵਜੇ ਮਮੂ ਖੇੜਾ ਅਤੇ ਸਿੰਘਪੁਰਾ ਵਿੱਚ ਲੋਕ ਸੁਵਿਧਾ ਕੈਂਪ ਲੱਗੇਗਾ। ਇਸੇ ਤਰ੍ਹਾਂ ਜਲਾਲਾਬਾਦ ਉਪ ਮੰਡਲ ਵਿੱਚ 21 ਫਰਵਰੀ ਨੂੰ ਸਵੇਰੇ 10 ਚਕ ਸੈਦੋਕੇ ਵਿਖੇ ਕੈਂਪ ਲੱਗੇਗਾ।

ਇਸੇ ਤਰ੍ਹਾਂ ਅਬੋਹਰ ਸ਼ਹਿਰ ਦੇ ਲੋਕਾਂ ਲਈ 21 ਫਰਵਰੀ ਨੂੰ ਨਗਰ ਨਿਗਮ ਦਫ਼ਤਰ ਅਤੇ ਬੀਡੀਪੀਓ ਦਫਤਰ ਵਿਖੇ ਕੈਂਪ ਲੱਗੇਗਾ। ਨਗਰ ਨਿਗਮ ਵਿਖੇ ਲੱਗਣ ਵਾਲੇ ਕੈਂਪ ਵਿੱਚ ਸਵੇਰੇ 10 ਵਜੇ ਵਾਰਡ ਨੰਬਰ ਇੱਕ ਅਤੇ ਦੋ ਦੇ ਲੋਕ ਅਤੇ ਬਾਅਦ ਦੁਪਹਿਰ 2 ਵਜੇ ਵਾਰਡ ਨੰਬਰ ਤਿੰਨ ਅਤੇ ਚਾਰ ਦੇ ਲੋਕ ਪਹੁੰਚ ਸਕਦੇ ਹਨ ਬੀਡੀਪੀਓ ਦਫਤਰ ਵਿਖੇ ਲੱਗਣ ਵਾਲੇ ਕੈਂਪ ਵਿੱਚ ਸਵੇਰੇ 10 ਵਜੇ ਵਾਰਡ ਨੰਬਰ ਚਾਰ ਅਤੇ ਪੰਜ ਦੇ ਲੋਕ ਅਤੇ ਬਾਅਦ ਦੁਪਹਿਰ 2 ਵਜੇ ਵਾਰਡ ਨੰਬਰ ਛੇ ਸੱਤ ਅਤੇ ਅੱਠ ਦੇ ਲੋਕ ਪਹੁੰਚ ਸਕਦੇ ਹਨ।

22 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਭਾਗਸਰ ਅਤੇ ਕਲਰ ਖੇੜਾ ਵਿੱਚ ਅਤੇ ਬਾਅਦ ਦੁਪਹਿਰ 2 ਵਜੇ ਪਿੰਡ ਬਿਸ਼ਨਪੁਰਾ ਤੇ ਗੁੰਮਜਾਲ ਵਿੱਚ ਕੈਂਪ (Aap Di Sarkar Aap De Duar) ਲੱਗੇਗਾ ਤੇ 23 ਫਰਵਰੀ ਨੂੰ ਸਵੇਰੇ 10 ਵਜੇ ਉਸਮਾਨ ਖੇੜਾ ਅਤੇ ਪੰਜਾਵਾ ਵਿੱਚ ਅਤੇ ਬਾਅਦ ਦੁਪਹਿਰ 2 ਵਜੇ ਤੂਤ ਵਾਲਾ ਤੇ ਪੰਨੀ ਵਾਲਾ ਮਾਹਲਾ ਵਿੱਚ ਲੋਕ ਸੁਵਿਧਾ ਕੈਂਪ ਲੱਗੇਗਾ। ਇਹਨਾਂ ਕੈਂਪਾਂ ਵਿੱਚ 43 ਪ੍ਰਕਾਰ ਦੀਆਂ ਸਰਕਾਰੀ ਸੇਵਾਵਾਂ ਮੌਕੇ ਪਰ ਦਿੱਤੀਆਂ ਜਾਂਦੀਆਂ ਹਨ । ਲੋਕਾਂ ਨੂੰ ਅਪੀਲ ਹੈ ਕਿ ਇਹਨਾਂ ਕੈਂਪਾਂ ਵਿੱਚ ਪਹੁੰਚ ਕੇ ਇਹਨਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।