Amritsar

Punjab News: ਅੰਮ੍ਰਿਤਸਰ ਦੇ ਪਿੰਡ ਖੈਰਾਬਾਦ ‘ਚ ਮਕਾਨ ਦੀ ਡਿੱਗੀ ਛੱਤ, 5 ਸਾਲਾ ਬੱਚੇ ਦੀ ਗਈ ਜਾਨ

ਚੰਡੀਗੜ੍ਹ, 01 ਅਗਸਤ 2024: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਅੱਧੀ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਅੰਮ੍ਰਿਤਸਰ (Amritsar) ਦੇ ਪਿੰਡ ਖੈਰਾਬਾਦ ‘ਚ ਇੱਕ ਮਕਾਨ ਦੀ ਛੱਤ ਡਿੱਗ ਗਈ | ਇਸ ਹਾਦਸੇ ‘ਚ ਇੱਕ 5 ਸਾਲਾ ਬੱਚੇ ਦੀ ਜਾਨ ਚਲੀ ਗਈ | ਜਾਣਕਾਰੀ ਮੁਤਾਬਕ ਦੋ ਬੱਚੇ ਅਤੇ ਲਵਪ੍ਰੀਤ ਦਾ ਭਰਾ ਮਲਬੇ ਹੇਠ ਦਬ ਗਿਆ | ਪਿੰਡ ਵਾਸੀਆਂ ਨੇ ਮਕਾਨ ਦੇ ਮਲਬੇ ਹੇਠੋਂ ਇੱਕ ਨੌਜਵਾਨ ਅਤੇ ਦੋ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਇਨ੍ਹਾਂ ‘ਚ 5 ਸਾਲਾ ਗੁਰਫਤਿਹ ਸਿੰਘ ਦੀ ਮੌਤ ਹੋ ਗਈ ਅਤੇ ਲਵਪ੍ਰੀਤ ਭਰਾ ਅਤੇ ਇੱਕ ਬੀਟਾ ਜ਼ੇਰੇ ਇਲਾਜ਼ ਹੈ |

Scroll to Top