June 30, 2024 10:59 pm
Robbers

ਪਿਸਤੌਲ ਦੀ ਨੋਕ ‘ਤੇ ਲੁਟੇਰਿਆਂ ਨੇ ਫਾਇਨਾਂਸ ਕੰਪਨੀ ਨੂੰ ਬਣਾਇਆ ਨਿਸ਼ਾਨਾ, ਨਕਦੀ ਸਮੇਤ CCTV ਕੈਮਰਾ ਲੈ ਕੇ ਫ਼ਰਾਰ

ਕਪੂਰਥਲਾ ,12 ਅਗਸਤ, 2023: ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਵਿੱਚ ਬੀਤੇ ਦਿਨ ਦੁਪਹਿਰ ਚਾਰ ਲੁਟੇਰਿਆਂ (Robbers) ਵੱਲੋਂ ਪਿਸਤੌਲ ਦੀ ਨੋਕ ਤੇ ਇੱਕ ਫਾਇਨਾਂਸ ਕੰਪਨੀ ਤੋਂ ਨਕਦੀ ਲੁੱਟਣ ਦੀ ਖ਼ਬਰ ਸਾਹਮਣੇ ਆਈ ਹੈ। ਸੂਚਨਾ ਮਿਲਣ ‘ਤੇ ਸੁਲਥਾਨਪੁਰ ਲੋਧੀ ਪੁਲਿਸ ਦੇ ਉੱਚ ਪੁਲਿਸ ਅਧਿਕਾਰੀ ਤੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਫਿਊਜਨ ਮਾਈਕਰੋ ਫਾਇਨਾਂਸ ਕੰਪਨੀ ਦੇ ਕੈਸ਼ੀਅਰ ਅੰਕੁਸ਼ ਨੇ ਦੱਸਿਆ ਕਿ ਉਹ ਆਪਣੇ ਦਫ਼ਤਰ ਵਿਖੇ ਬੈਠਾ ਕੰਮ ਕਰ ਰਿਹਾ ਸੀ ਅਤੇ ਉਸਦੇ ਕੋਲ ਦੋ ਗ੍ਰਾਹਕ ਵੀ ਬੈਠੇ ਸਨ। ਇੰਨੇ ਨੂੰ ਚਾਰ ਵਿਅਕਤੀ, ਜਿਨ੍ਹਾਂ ਵਿਚੋਂ ਤਿੰਨਾਂ ਦੇ ਕੋਲ ਪਿਸਤੋਲ ਸਨ ਅਤੇ ਉਹਨਾਂ ਨੇ ਮੂੰਹ ਬੰਨ੍ਹੇ ਹੋਏ ਸਨ, ਦਫ਼ਤਰ ਵਿੱਚ ਦਾਖਲ ਹੋਏ ਅਤੇ ਪਿਸਤੋਲ ਤਾਨ ਕੇ ਮੇਰੇ ਕੋਲੋਂ 72400 ਰੁਪਏ ਖੋਹ ਕੇ ਫ਼ਰਾਰ ਹੋ ਗਏ |

ਮੌਕੇ ‘ਤੇ ਜਾਂਚ ਪੜਤਾਲ ਕਰਨ ਪੁੱਜੇ ਐੱਸ.ਪੀ ਕਪੂਰਥਲਾ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਵਿੱਚ ਜਾਂਚ ਕਰਨ ਉਪਰੰਤ ਸਾਹਮਣੇ ਆਇਆ ਹੈ ਕਿ ਲੁਟੇਰਿਆਂ (Robbers) ਦੀ ਗਿਣਤੀ ਚਾਰ ਹੈ ਜੋ ਦੋ ਮੋਟਰ ਸਾਈਕਲਾਂ ‘ਤੇ ਆਏ ਸਨ। ਉਨਾਂ ਦੱਸਿਆ ਕਿ ਫਿਊਜਨ ਮਾਈਕਰੋ ਫਾਇਨਾਂਸ ਕੰਪਨੀ ਦੇ ਕੈਸ਼ੀਅਰ ਅੰਕੁਸ਼ ਦੇ ਦੱਸਣ ਮੁਤਾਬਕ ਦੁਪਹਿਰ ਬਾਅਦ ਸਵਾ 3 ਵਜੇ ਦੇ ਕਰੀਬ 4 ਲੁਟੇਰੇ ਪਿਸਤੌਲ ਦੀ ਨੋਕ ਤੇ ਉਸ ਕੋਲੋਂ 72,400 ਰੁਪਏ ਖੋ ਕੇ ਫ਼ਰਾਰ ਹੋ ਗਏ। ਉਹਨਾਂ ਦੱਸਿਆ ਕਿ ਲੁਟੇਰੇ ਜਾਂਦੇ ਹੋਏ ਸੀ.ਸੀ.ਟੀ.ਵੀ ਦੀ ਡੀ.ਬੀ.ਆਰ.ਵੀ ਨਾਲ ਲੈ ਗਏ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੁਟੇਰੇ ਛੇਤੀ ਹੀ ਕਾਬੂ ਕਰ ਲਏ ਜਾਣਗੇ।