ਨਿਊਜ਼ੀਲੈਂਡ, 27 ਜਨਵਰੀ 2024: ਮਾਊਂਟ ਰੋਸਕਿਲ ਦੇ ਨਿਊਵਰਲਡ ‘ਤੇ ਵਾਪਰੀ ਅੱਜ ਮੰਦਭਾਗੀ ਘਟਨਾ ਵਾਪਰੀ ਹੈ | ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਲੁਟੇਰੇ ਨੇ ਸੁਪਰਮਾਰਕੀਟ ਵਿੱਚ ਤਾਇਨਾਤ ਸੁਰੱਖਿਆ ਗਾਰਡ (security guard) ਨੂੰ ਜ਼ਖਮੀ ਕਰ ਕੀਤਾ ਗਿਆ ਸੀ। ਉਕਤ ਲੁਟੇਰੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਨੇ ਸੁਰੱਖਿਆ ਗਾਰਡ ਨੂੰ ਛੁਰਾ ਮਾਰ ਕੇ ਜ਼ਖਮੀ ਕਰ ਕੀਤਾ ਸੀ। ਪੁਲਿਸ ਅਨੁਸਾਰ ਗ੍ਰਿਫਤਾਰ ਲੁਟੇਰਾ ਮਾਊਂਟ ਐਲਬਰਟ ਸਥਿਤ ਪੈਕ ਐਂਡ ਸੇਵ ‘ਤੇ ਪਹਿਲਾਂ ਵੀ ਟ੍ਰੈਸਪਾਸ ਕਰਨ ਦੇ ਦੋਸ਼ਾਂ ਤਹਿਤ ਚਾਰਜ ਕੀਤਾ ਜਾ ਚੁੱਕਾ ਹੈ। ਗ੍ਰਿਫਤਾਰ ਲੁਟੇਰੇ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ ਤੇ ਉਸਦੀ ਪੇਸ਼ੀ ਆਕਲੈਂਡ ਜਿਲ੍ਹਾ ਅਦਾਲਤ ਵਿੱਚ ਆਉਂਦੀ 29 ਜਨਵਰੀ ਨੂੰ ਕਰਵਾਈ ਜਾਵੇਗੀ ।
ਜਨਵਰੀ 19, 2025 12:01 ਪੂਃ ਦੁਃ