ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦੱਸਿਆ ਕਿ ਸਾਲ 2023 ਤੋਂ ਪਹਿਲਾਂ ਕੁਰੂਕਸ਼ੇਤਰ ਤੋਂ ਯਮੁਨਾਨਗਰ ਤੱਕ ਸੜਕ ਚਾਰ ਮਾਰਗੀ ਹੋ ਜਾਵੇਗੀ।
ਅੱਜ ਵਿਧਾਨ ਸਭਾ ਸੈਸ਼ਨ ਵਿੱਚ ਉਠਾਏ ਗਏ ਇੱਕ ਸਵਾਲ ਦੇ ਜਵਾਬ ਵਿੱਚ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਕੁਰੂਕਸ਼ੇਤਰ ਤੋਂ ਯਮੁਨਾਨਗਰ ਤੱਕ ਸੜਕ ਦੀ ਕੁੱਲ ਲੰਬਾਈ 41.15 ਕਿਲੋਮੀਟਰ ਹੈ, ਜਿਸ ਵਿੱਚੋਂ 20 ਕਿਲੋਮੀਟਰ ਯਮੁਨਾਨਗਰ ਜ਼ਿਲ੍ਹੇ ਵਿੱਚ ਅਤੇ 21.15 ਕਿਲੋਮੀਟਰ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਆਉਂਦੀ ਹੈ।
ਉਨ੍ਹਾਂ ਦੱਸਿਆ ਕਿ ਯਮੁਨਾਨਗਰ ਜ਼ਿਲ੍ਹੇ ਵਿੱਚ ਆਉਣ ਵਾਲੀ ਉਪਰੋਕਤ ਸੜਕ ਵਿੱਚੋਂ 4.18 ਕਿਲੋਮੀਟਰ ਪਹਿਲਾਂ ਹੀ ਚਾਰ ਮਾਰਗੀ ਹੈ, ਇਸੇ ਤਰ੍ਹਾਂ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਪੈਂਦੀ ਸੜਕ ਦਾ 7.85 ਕਿਲੋਮੀਟਰ ਚਾਰ-ਮਾਰਗੀ ਹੈ।
“ਬਾਕੀ ਬਚੀ 29.12 ਕਿਲੋਮੀਟਰ ਸੜਕ ਨੂੰ ਹਾਈਬ੍ਰਿਡ-ਐਨੂਇਟੀ ਮੋਡ ਦੇ ਤਹਿਤ ਚਾਰ-ਮਾਰਗੀ ਬਣਾਉਣ ਦਾ ਪ੍ਰਸਤਾਵ ਹੈ। ਇਸ ਸੜਕ ਨੂੰ ਚਾਰ ਮਾਰਗੀ ਕਰਨ ਲਈ 6 ਮਹੀਨਿਆਂ ਵਿੱਚ ਡੀਪੀਆਰ ਤਿਆਰ ਹੋ ਜਾਵੇਗੀ ਅਤੇ ਇਸ ਦਾ ਨਿਰਮਾਣ ਸਾਲ 2023 ਤੋਂ ਪਹਿਲਾਂ ਕੀਤਾ ਜਾਵੇਗਾ।