Maldives

ਮਾਲਦੀਵ ਤੋਂ ਭਾਰਤੀਆਂ ਫੌਜੀਆਂ ਦੀ ਵਾਪਸੀ ਪ੍ਰਕਿਰਿਆ ਸ਼ੁਰੂ, ਹੁਣ ਤੱਕ 25 ਫੌਜੀਆਂ ਨੇ ਮਾਲਦੀਵ ਛੱਡਿਆ

ਚੰਡੀਗੜ੍ਹ, 12 ਮਾਰਚ 2024: ਭਾਰਤ ਨੇ ਮਾਲਦੀਵ ਵਿੱਚ ਮੌਜੂਦ ਆਪਣੇ ਫੌਜੀਆਂ ਦੀ ਵਾਪਸੀ ਸ਼ੁਰੂ ਕਰ ਦਿੱਤੀ ਹੈ। ਮਾਲਦੀਵ (Maldives) ਦੇ ਇੱਕ ਅਖਬਾਰ ਮੁਤਾਬਕ ਅਦੂ ਟਾਪੂ ‘ਤੇ ਮੌਜੂਦ 25 ਭਾਰਤੀ ਫੌਜੀ ਹੁਣ ਤੱਕ ਮਾਲਦੀਵ ਛੱਡ ਚੁੱਕੇ ਹਨ। ਮਿਹਾਰੂ ਨੇ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਹੈ ਕਿ ਮਾਲਦੀਵ ਨੈਸ਼ਨਲ ਡਿਫੈਂਸ ਫੋਰਸ (ਐੱਮ.ਐੱਨ.ਡੀ.ਐੱਫ.) ਨੇ ਉਸ ਨੂੰ ਇਸ ਬਾਰੇ ‘ਚ ਜਾਣਕਾਰੀ ਦਿੱਤੀ ਹੈ।

ਹਾਲਾਂਕਿ ਭਾਰਤ ਜਾਂ ਮਾਲਦੀਵ (Maldives) ਵੱਲੋਂ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਤੋਂ ਪਹਿਲਾਂ 29 ਮਈ ਨੂੰ 26 ਤਕਨੀਕੀ ਕਰਮਚਾਰੀਆਂ ਦਾ ਪਹਿਲਾ ਜੱਥਾ ਮਾਲਦੀਵ ਵਿੱਚ ਭਾਰਤੀ ਫੌਜੀਆਂ ਦੀ ਥਾਂ ਲੈਣ ਲਈ ਮਾਲਦੀਵ ਪਹੁੰਚਿਆ ਸੀ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਸੀ ਕਿ ਭਾਰਤ ਅਤੇ ਮਾਲਦੀਵ ਵਿਚਾਲੇ ਹੋਏ ਸਮਝੌਤੇ ਤਹਿਤ ਭਾਰਤੀ ਫੌਜੀ 10 ਮਈ ਤੱਕ ਦੇਸ਼ ਪਰਤਣਗੇ। MNDF ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਮਾਲਦੀਵ ‘ਚ ਮੌਜੂਦ ਭਾਰਤੀ ਹੈਲੀਕਾਪਟਰਾਂ ਦਾ ਕੰਟਰੋਲ ਮਾਲਦੀਵ ਫੌਜ ਕੋਲ ਹੋਵੇਗਾ।

ਹੈਲੀਕਾਪਟਰ ਨੂੰ ਚਲਾਉਣ ਵਾਲਾ ਚਾਲਕ ਦਲ ਮਾਲਦੀਵ ਦੇ ਰੱਖਿਆ ਮੰਤਰਾਲੇ ਦੀ ਅਗਵਾਈ ਵਿੱਚ ਵੀ ਕੰਮ ਕਰੇਗਾ। ਉਥੇ ਹੀ ਰਾਸ਼ਟਰਪਤੀ ਮੁਈਜ਼ੂ ਨੇ ਕਿਹਾ ਸੀ ਕਿ 10 ਮਈ ਤੋਂ ਬਾਅਦ ਮਾਲਦੀਵ ‘ਚ ਕੋਈ ਭਾਰਤੀ ਫੌਜੀ ਨਹੀਂ ਰਹੇਗਾ।

Scroll to Top