July 7, 2024 4:37 pm
ਮਨੋਹਰ ਲਾਲ

ਸਢੋਰਾ ਵਿਧਾਨਸਭਾ ਦੇ 5 ਵੱਡੇ ਪਿੰਡ ਦੀ ਫਿਰਨੀ ਹੋਵੇਗੀ ਪੱਕੀ: ਮੁੱਖ ਮੰਤਰੀ ਮਨੋਹਰ ਲਾਲ

ਚੰਡੀਗੜ੍ਹ, 9 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਲੋਕਾਂ ਦੀ ਸਮਸਿਆਵਾਂ ਸੁਨਣ ਦੇ ਲਈ ਸ਼ੁਰੂ ਕੀਤੇ ਗਏ ਜਨ ਸੰਵਾਦ ਪ੍ਰੋਗ੍ਰਾਮ ਨੂੰ ਲੋਕ ਜਨ ਹੱਲ ਵਜੋ ਦੇਖ ਰਹੇ ਹਨ ਅਤੇ ਖੁੱਲੇ ਮਨ ਨਾਲ ਮੁੱਖ ਮੰਤਰੀ ਦੇ ਸਾਹਮਣੇ ਆਪਣੀ ਸਮਸਿਆ ਰੱਖ ਰਹੇ ਹਨ। ਮੁੱਖ ਮੰਤਰੀ ਵੀ ਮੌਕੇ ‘ਤੇ ਹੀ ਉਨ੍ਹਾਂ ਦੀ ਸਮਸਿਆਵਾਂ ਦਾ ਹੱਲ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਨਵੀਂ-ਨਵੀਂ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਵੀ ਦੇ ਰਹੇ ਹਨ।

ਜਿਲ੍ਹਾ ਯਮੁਨਾਨਗਰ ਦੇ ਸਢੌਰਾ ਵਿਧਾਨਸਭਾ ਖੇਤਰ ਦੇ ਪਾਬਨੀ ਕਲਾਂ ਪਿੰਡ ਵਿਚ ਪ੍ਰਬੰਧਿਤ ਜਨ ਸੰਵਾਦ ਪ੍ਰੋਗ੍ਰਾਮ ਵਿਚ ਸਰਪੰਚਾਂ ਤੇ ਹੋਰ ਮੌਜਿਜ ਲੋਕਾਂ ਵੱਲੋਂ ਪਿੰਡ ਵਿਚ ਫਿਰਨੀ ਦੇ ਸਬੰਧ ਵਿਚ ਰੱਖੀ ਗਈ ਸਮਸਿਆ ਦੀ ਜਾਣਕਾਰੀ ਲੈਂਦੇ ਹੋਏ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਢੋਰਾ ਵਿਧਾਨਸਭਾ ਦੇ ਸੱਭ ਤੋਂ ਵੱਧ ਆਬਾਦੀ ਵਾਲੇ 5 ਪਿੰਡਾਂ ਦੀ ਫਿਰਨੀਆਂ ਨੂੰ ਪੱਕਾ ਕੀਤਾ ਜਾਵੇਗਾ। ਇਸ ਦੇ ਬਾਅਦ ਹੋਰ ਪਿੰਡਾਂ ਨੂੰ ਵੀ ਅਗਲੇ ਪੜਾਅ ਵਿਚ ਲਿਆ ਜਾਵੇਗਾ।

ਮੁੱਖ ਮੰਤਰੀ ਨੇ ਲੋਕਾਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਦੇ ਹੁਣ ਤਕ ਦੇ 9 ਸਾਲ ਦੇ ਕਾਰਗੁਜਾਰੀ ਵਿਚ ਹਰ ਖੇਤਰ ਵਿਚ ਭਰਪੂਰ ਵਿਕਾਸ ਕੰਮ ਹੋਏ ਹਨ ਅਤੇ ਉਹ ਵੀ ਪਿਛਲੀ ਸਰਕਾਰ ਦੀ ਤੁਲਣਾ ਵਿਚ ਕਾਫੀ ਘੱਟ ਬਜਟ ਵਿਚ ਹੋਏ ਹਨ। ਕਿਉਂਕਿ ਹੁਣ ਉੱਪਰ ਤੋਂ ਭੇਜਿਆ ਗਿਆ 100 ਦਾ 100 ਪੈਸਾ ਧਰਾਤਲ ‘ਤੇ ਪਹੁੰਚਦਾ ਹੈ, ਜਦੋਂ ਕਿ ਇਕ ਸਾਬਕਾ ਪ੍ਰਧਾਨ ਮੰਤਰੀ ਨੇ ਖੁਦ ਸਵੀਕਾਰ ਕੀਤਾ ਸੀ ਕਿ ਕੇਂਦਰ ਤੋਂ ਭੇਜੇ ਗਏ 100 ਪੈਸੇ ਵਿੱਚੋਂ ਸਿਰਫ 15 ਪੈਸੇ ਹੀ ਧਰਾਤਲ ਤਕ ਪਹੁੰਚ ਪਾਉਂਦੇ ਹਨ।, ਬਾਕੀ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਜਾਂਦੇ ਹਨ। ਸਾਡੀ ਸਰਕਾਰ ਨੇ ਭ੍ਰਿਸ਼ਟਾਚਾਰ ‘ਤੇ ਲਗਾਮ ਕੱਸੀ ਹੈ, ਜਿਸ ਦੇ ਫਲਸਰੂਪ ਅੱਜ ਵਿਕਾਸ ਦੇ ਲਈ ਭੇਜਿਆ ਗਿਆ ਇਕ-ਇਕ ਪੈਸਾ ਵਿਕਾਸ ਕੰਮਾਂ ‘ਤੇ ਹੀ ਖਰਚ ਹੋ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਹਾਲ ਹੀ ਵਿਚ ਗੰਨਾ ਕਿਸਾਨਾਂ ਨੂੰ ਇਕ ਵੱਡਾ ਤੋਹਫਾ ਦਿੰਦੇ ਹੋਏ ਗੰਨੇ ਦੇ ਮੁੱਲ ਵਿਚ ਵਿਲੱਖਣ ਵਾਧਾ ਕਰਦੇ ਹੋਏ 372 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 386 ਰੁਪਏ ਪ੍ਰਤੀ ਕੁਇੰਟਲ ਕੀਤਾ ਹੈ। ਇੰਨ੍ਹਾਂ ਹੀ ਨਹੀਂ ਹੁਣ ਤੋਂ ਅਗਲੇ ਸਾਲ ਦੇ ਲਈ ਗੰਨੇ ਦਾ ਮੁੱਲ 400 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕਰ ਦਿੱਤਾ ਹੈ, ਜੋ ਕਿ ਦੇਸ਼ ਵਿਚ ਸੱਭ ਤੋਂ ਵੱਧ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਸੂਬਾ ਇਸ ਬਾਰੇ ਵਿਚ ਕਲਪਨਾ ਵੀ ਨਹੀਂ ਕਰ ਸਕਦਾ ਸੀ ਕਿ ਗੰਨੇ ਦੇ ਭਾਅ ਦਾ ਐਲਾਨ ਅਗਲੇ ਸਾਲ ਦੇ ਲਈ ਕੀਤੀ ਜਾ ਸਕਦੀ ਹੈ। ਇਹ ਸਰਕਾਰ ਦੀ ਕਿਸਾਨ ਹਿਤੇਸ਼ੀ ਸੋਚ ਨੂੰ ਦਰਸ਼ਾਉਂਦਾ ਹੈ।

Image

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਦੇਸ਼ ਦੀ ਅਨੋਖੀ ਯੋਜਨਾ ਪਰਿਵਾਰ ਪਹਿਚਾਣ ਪੱਤਰ ਲਾਗੂ ਕੀਤੀ ਹੈ ਤਾਂ ਜੋ ਹਰੇਕ ਆਮਦਨ ਵਰਗ ਦੇ ਲੋਕਾਂ ਦੇ ਅਨੁਰੂਪ ਯੋਜਨਾਵਾਂ ਬਣਾਈ ਜਾ ਸਕੇ। ਇਹ ਖੁਸ਼ੀ ਦਾ ਵਿਸ਼ਾ ਹੈ ਕਿ ਅੱਜ ਲਗਭਗ ਸੌ-ਫੀਸਦੀ ਲੋਕਾਂ ਦੀ ਪੀਪੀਪੀ ਆਈਡੀ ਬਣ ਚੁੱਕੀ ਹੈ, ਜੇਕਰ ਕੁੱਝ ਗਲਤੀਆਂ ਹਨ ਤਾਂ ਉਸ ਨੂੰ ਨਾਲ ਦੀ ਨਾਲ ਦਰੁਸਤ ਕੀਤਾ ਜਾ ਰਿਹਾ ਹੈ। ਪੀਪੀਪੀ ਦੇ ਡਾਟਾ ਦੇ ਅਨੁਸਾਰ ਹਰਕੇ ਵਿਅਕਤੀ ਦੇ ਜਨਮਦਿਨ ਦਾ ਰਿਕਾਰਡ ਵੀ ਰੱਖਿਆ ਜਾ ਰਿਹਾ ਹੈ ਅਤੇ ਖੁਦ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਸੰਦੇਸ਼ ਵੀ ਭੇਜੇ ਜਾ ਰਹੇ ਹਨ। ਅੱਜ ਪਾਬਨੀ ਕਲਾਂ ਦੇ 5 ਸਾਲਾਂ ਦੀ ਤਨਿਸ਼ਕਾ ਅਤੇ 6 ਸਾਲਾਂ ਦੇ ਓਮ ਪ੍ਰਕਾਸ਼ ਦਾ ਜਨਮਦਿਨ ਹੋਣ ਦੇ ਮੌਕੇ ਵਿਚ ਮੁੱਖ ਮੰਤਰੀ ਨੇ ਦੋਵਾਂ ਨੁੰ ਜਨਮਦਿਨ ਦੀ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਤਨਿਸ਼ਕ ਨੁੰ ਚਾਕਲੇਟ ਦਾ ਡੱਬਾ ਭੇਂਟ ਕਰ ਆਸ਼ੀਰਵਾਦ ਵੀ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਕੋਈ ਵੀ ਗਰੀਬ ਵਿਅਕਤੀ ਪੈਸੇ ਦੇ ਕਮੀ ਕਾਰਨ ਇਲਾਜ ਤੋਂ ਵਾਂਝਾ ਨਾ ਰਹੇ, ਇਸ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਯੂਸ਼ਮਾਨ ਭਾਰਤ ਯੋਜਨਾ ਲਾਗੂ ਕੀਤੀ, ਜਿਸ ਦੇ ਤਹਿਤ ਗਰੀਬ ਪਰਿਵਾਰਾਂ ਨੂੰ ਸਾਲਾਨਾ 5 ਲੱਖ ਰੁਪਏ ਤਕ ਦੀ ਫਰੀ ਸਿਹਤ ਸਹੂਲਤ ਉਪਲਬਧ ਕਰਵਾਈ ਗਈ ਹੈ। ਪਾਬਨੀ ਕਲਾਂ ਵਿਚ 95 ਲੋਕਾਂ ਨੇ ਇਸ ਯੋਜਨਾ ਦਾ ਲਾਭ ਚੁਕਿਆ ਹੈ ਅਤੇ ਸਰਕਾਰ ਵੱਲੋਂ ਉਨ੍ਹਾਂ ਦੇ ਇਲਾਜ ‘ਤੇ 28.52 ਲੱਖ ਰੁਪਏ ਦੀ ਰਕਮ ਖਰਚ ਕੀਤੀ ਗਈ ਹੈ। ਪਾਬਨੀ ਕਲਾਂ ਵਿਚ ਇਕ ਵਿਅਕਤੀ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਸਤਆ ਦੇਵੀ ਦੇ ਇਲਾਜ ਲਈ 3.77 ਲੱਖ ਰੁਪਏ ਖਰਚ ਹੋਏ ਜਿਸ ਦੇ ਲਈ ਉਨ੍ਹਾਂ ਦੇ ਇਕ ਵੀ ਪੈਸਾ ਨਹੀਂ ਲਗਿਆ, ਸਾਰਾ ਖਰਚ ਸਰਕਾਰ ਨੇ ਕੀਤਾ।

ਮਨੋਹਰ ਲਾਲ ਨੇ ਕਿਹਾ ਕਿ ਅੱਜ 60 ਸਾਲ ਪੂਰੇਹੁੰਦੇ ਹੀ ਬੁਢਾਪਾ ਸਨਮਾਨ ਭੱਤਾ ਯੋਜਨਾ ਵਿਚ ਲਾਭਕਾਰ ਦਾ ਨਾਂਅ ਆਟੋਮੋਡ ਵਿਚ ਸ਼ਾਮਿਲ ਹੋ ਜਾਂਦਾ ਹੈ। ਮੁੱਖ ਮੰਤਰੀ ਨੇ ਅੱਜ ਵੀ ਪਾਬਨੀ ਕਲਾਂ ਦੇ 10 ਵਿਅਕਤੀਆਂ ਨੂੰ ਮੌਕੇ ‘ਤੇ ਹੀ ਪੈਂਸ਼ਨ ਦੇ ਪ੍ਰਮਾਣ ਪੱਤਰ ਸੌਂਪੇ। ਇੰਨ੍ਹਾਂ ਵਿਚ ਜਗਮਾਨ ਸਿੰਘ, ਰਾਮ ਕੁਮਾਰ, ਸੁਰੇਸ਼ ਕੁਮਾਰ,ਪ੍ਰੇਮ, ਸੁਰੇਂਦਰ ਮੋਤੀ ਰਾਮ, ਜੋਗੇਂਦਰ, ਪਵਨ ਕੁਮਾਰ, ਰੋਸ਼ਨੀ ਦੇਵੀ, ਅਸ਼ੋਕ ਕੁਮਾਰ ਸ਼ਾਮਿਲ ਸਨ।

ਮੁੱਖ ਮੰਤਰੀ ਦੇ ਇਸ ਕੰਮ ਸ਼ੈਲੀ ਤੋਂ ਲੋਕ ਖੁਸ਼ ਨਜਰ ਆਏ। ਮੁੱਖ ਮੰਤਰੀ ਨੇ ਇਕ ਸਰਪੰਚ ਦੀ ਮੰਗ ‘ਤੇ ਪਿੰਡ ਦੇ ਦਿਵਆਂਗ ਬੱਚੇ ਦੇ ਲਈ ਮੁਡਤ ਟ੍ਰਾਈ-ਸਾਈਕਲ ਦੇਣ ਦਾ ਮੰਗ ਨੂੰ ਤੁਰੰਤ ਮੰਜੂਰ ਕਰਦੇ ਹੋਏ ਰੈਡਕ੍ਰਾਸ ਸੋਸਾਇਟੀ ਦੇ ਟ੍ਰਾਂਈ-ਸਾਈਕਲ ਦੇਣ ਦੇ ਨਿਰਦੇਸ਼ ਦਿੱਤੇ। ਕਿਉਂਕਿ ਇਸ ਬੱਚੇ ਨੂੰ ਪੜਾਈ ਲਈ ਆਉਣ-ਜਾਣ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਬੇਸਹਾਰਾ, ਪੀੜਤ ਤੇ ਵਾਂਝੇ ਦਾ ਕੋਈ ਹੋਵੇ ਜਾਂ ਨਾ ਹੋਵੇ ਮਨੋਹਰ ਉਨ੍ਹਾਂ ਦੇ ਨਾਲ ਜਰੂਰ ਹੈ

          ਰੁਜਗਾਰ ‘ਤੇ ਗੱਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 9 ਸਾਲਾਂ ਦੇ ਕਾਰਜਕਾਲ ਵਿਚ ਸੂਬੇ ਵਿਚ ਮੈਰਿਟ ਆਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀ ਗਈਆਂ ਹਨ ਜਦੋਂ ਕਿ ਪਹਿਲਾ ਦੀਆਂ ਸਰਕਾਰਾਂ ਵਿਚ ਸਿਫਾਰਿਸ਼ ਅਤੇ ਪੈਸ ਦੇ ਜੋਰ ‘ਤੇ ਨੌਕਰੀ ਦਿੱਤੀ ਜਾਂਦੀ ਸੀ। ਇਸ ‘ਤੇ ਪਿੰਡ ਦੇ ਨੌਜੁਆਨ ਨੇ ਖੜੇ ਹੋ ਕੇ ਸੂਬੇ ਵਿਚ ਪਾਰਦਰਸ਼ੀ ਢੰਗ ਨਾਲ ਨੌਕਰੀ ਦੇਣ ਦੇ ਲਈ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਾਬਨੀ ਕਲਾਂ ਪਿੰਡ ਵਿਚ 6 ਨੌਜੁਆਨਾਂ ਦੇ ਵੱਲ ਜਦੋਂ ਕਿ ਪੂਰੇ ਜਿਲ੍ਹਾ ਵਿਚ 1952 ਲੋਕਾਂ ਨੂੰ ਬਿਨ੍ਹਾਂ ਖਰਚੀ ਅਤੇ ਪਰਚੀ ੇਿ ਸਰਕਾਰੀਨੌਕਰੀ ਦਾ ਲਾਭ ਮਿਲਿਆ ਹੈ।

          ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਪਿੰਡ ਵਿਚ ਨਾਲੀ, ਗਲੀਆਂ ਦੇ ਕੰਮ ਸਰਪੰਚ ਵੱਲੌ ਪੰਚਾਇਤ ਫੰਡ ਤੋਂ ਕਰਵਾਏ ਜਾਣ। ਫੰਡ ਖਤਮ ਹੋਣ ‘ਤੇ ਸਰਕਾਰ ਵੱਲੋਂ ਹੋਰ ਪੈਸ ਉਪਲਬਧ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਅੱਜ ਪੰਚਾਇਤ ਸਮਿਤੀ , ਜਿਲ੍ਹਾ ਪਰਿਸ਼ਦ ਤੇ ਨਗਰ ਨਿਗਮ ਦੇ ਕੋਲ ਫੰਡ ਦੀ ਕੋਈ ਕਮੀ ਨਹੀਂ ਹੈ, ਪਹਿਲਾਂ ਆਪਣੇ ਫੰਡ ਤੋਂ ਵਿਕਾਸ ਕੰਮ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਵਿਚ ਬਾਰਾਤ ਘਰ ਅਤੇ ਕੰਮਿਊਨਿਟੀ ਸੈਂਟਰ ਦੀ ਜਰੂਰਤ ਹੈ ਉਨ੍ਹਾਂ ਦੇ ਲਈ ਜਲਦੀ ਹੀ ਸਰਵੇ ਕਰਵਾ ਕੇ ਇਹ ਸਹੂਲਤਾਂ ਉਪਲਬਧ ਕਰਵਾਈ ਜਾਣਗੀਆਂ। ਇਸ ਤੋਂ ਇਨਾਵਾ ਸ਼ਿਵਧਾਮ ਯੋਜਨਾ ਦੇ ਤਹਿਤ ਪਿੰਡਾਂ ਦੇ ਸ਼ਮਸ਼ਾਨ ਘਾਟ ‘ਤੇ ਚਾਰਦੀਵਾਰੀ, ਪੱਕਾ ਰਸਤਾ, ਪਾਣੀ ਅਤੇ ਸ਼ੈਡ ਦੀ ਵਿਵਸਥਾ ਕਰਵਾਈ ਜਾ ਰਹੀ ਹੈ। ਉਨਭ੍ਹਾਂ ਨੇ ਕਿਹਾ ਕਿ ਸੂਬੇ ਦੇ ਸਾਰੇ ੇਪਿੰਡਾਂ ਵਿਚ ਤਾਲਬਾਾਂ ਦੇ ਸੁੰਦਰੀਕਰਣ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਵਿਚ ਸਢੌਰਾ ਵਿਧਾਨਸਭਾ ਦੇ ਪਿੰਡ ਵੀ ਸ਼ਾਮਿਲ ਹਨ।