Retreat ceremony

ਅਟਾਰੀ ਸਰਹੱਦ ’ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ

ਚੰਡੀਗ੍ਹੜ, 16 ਅਕਤੂਬਰ 2023: ਭਾਰਤ-ਪਾਕਿਸਤਾਨ ਸਰਹੱਦ ‘ਤੇ ਦੋਵਾਂ ਦੇਸ਼ਾਂ ਵਿਚਾਲੇ ਰੀਟਰੀਟ ਸੈਰੇਮਨੀ (Retreat ceremony) ਦਾ ਸਮਾਂ 16 ਅਕਤੂਬਰ ਤੋਂ ਸ਼ਾਮ 5 ਵਜੇ ਕਰ ਦਿੱਤਾ ਗਿਆ ਹੈ। ਇਹ ਸਮਾਂ 15 ਨਵੰਬਰ ਤੱਕ ਰਹੇਗਾ। ਮੌਸਮ ਵਿੱਚ ਤਬਦੀਲੀ ਕਾਰਨ ਸਮਾਂ 5.50 ਦੀ ਬਜਾਏ 5.00 ਕਰ ਦਿੱਤਾ ਗਿਆ ਹੈ।

ਜਿਕਰਯੋਗ ਹੈ ਕਿ ਜਦੋਂ ਗਰਮੀਆਂ ਹੁੰਦੀਆਂ ਹਨ ਅਤੇ ਦਿਨ ਲੰਬੇ ਹੁੰਦੇ ਹਨ, ਪਰੇਡ ਦੇਰੀ ਨਾਲ ਸ਼ੁਰੂ ਹੁੰਦੀ ਹੈ ਅਤੇ ਸਰਦੀਆਂ ਵਿੱਚ ਜਦੋਂ ਦਿਨ ਛੋਟੇ ਹੋਣੇ ਸ਼ੁਰੂ ਹੁੰਦੇ ਹਨ, ਇਸ ਨੂੰ ਉਸ ਸਮੇਂ ਅਨੁਸਾਰ ਪਹਿਲਾਂ ਸ਼ੁਰੂ ਕੀਤਾ ਜਾਂਦਾ ਹੈ। ਸਰਹੱਦ ‘ਤੇ ਹੋਣ ਵਾਲੇ ਇਸ ਇਕੱਠ ਨੂੰ ਰੀਟਰੀਟ ਸੈਰੇਮਨੀ (Retreat ceremony) ਕਿਹਾ ਜਾਂਦਾ ਹੈ। ਇਸ ਦੀ ਦਿਲਚਸਪਤਾ ਅਤੇ ਰੋਮਾਂਚ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਲੋਕ ਆਉਂਦੇ ਹਨ।

Scroll to Top