MLA Kiran Chaudhary

ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵੱਲੋਂ MLA ਕਿਰਨ ਚੌਧਰੀ ਦਾ ਅਸਤੀਫਾ ਮਨਜ਼ੂਰ

ਚੰਡੀਗੜ੍ਹ, 20 ਅਗਸਤ 2024: ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੇ 20 ਅਗਸਤ, 2024 ਤੋਂ ਹਰਿਆਣਾ ਵਿਧਾਨ ਸਭਾ ਦੇ 58-ਤੋਸ਼ਾਮ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਕਿਰਨ ਚੌਧਰੀ (Kiran Chaudhary) ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ।

ਕਿਰਨ ਚੌਧਰੀ (Kiran Chaudhary) ਨੇ ਹਰਿਆਣਾ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਹਰਿਆਣਾ ਵਿਧਾਨ ਸਭਾ ਦਾ 58-ਤੋਸ਼ਾਮ ਵਿਧਾਨ ਸਭਾ ਹਲਕਾ 20 ਅਗਸਤ, 2024 (ਦੁਪਹਿਰ ਤੋਂ ਪਹਿਲਾਂ) ਤੋਂ ਖਾਲੀ ਹੋ ਗਿਆ ਹੈ। ਹਰਿਆਣਾ ਵਿਧਾਨ ਸਭਾ ਸਕੱਤਰੇਤ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

Scroll to Top