ਅੰਮ੍ਰਿਤਸਰ, 01 ਫਰਵਰੀ 2023: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਆਪਣਾ ਪੰਜਵਾਂ ਬਜਟ (Budget) ਪੇਸ਼ ਕੀਤਾ, ਇਸ ਦੌਰਾਨ ਬਜਟ ਵਿੱਚ ਵੱਖ-ਵੱਖ ਸੈਕਟਰਾਂ ਨੂੰ ਲੈ ਕੇ ਕਈ ਐਲਾਨ ਕੀਤੇ ਗਏ ਹਨ | ਜਿਸ ਵਿੱਚ ਕਿ ਖਿਡੌਣਿਆਂ ‘ਤੇ ਕਸਟਮ ਡਿਊਟੀ ਘਟਾ ਕੇ 13 ਫ਼ੀਸਦੀ ਕਰ ਦਿੱਤੀ ਗਈ ਹੈ | ਇਸਦੇ ਨਾਲ ਹੀ ਖਿਡੌਣਿਆਂ ਦੀ ਕੀਮਤ ਵਿੱਚ ਵੀ ਕਮੀ ਆਵੇਗੀ ਅਤੇ ਇਸਦੇ ਨਾਲ ਹੀ ਇਲੈਕਟ੍ਰੋਨਿਕ ਵਾਹਨ ਵੀ ਸਸਤੇ ਹੋਣਗੇ | ਇਸ ਤੋਂ ਇਲਾਵਾ ਮੋਬਾਈਲ ਫੋਨਾਂ ਵਰਤੀਆਂ ਜਾਣ ਵਾਲੀਆਂ ਲੈਬੋਟਰੀਆਂ ਦੇ ਕਸਟਮ ਡਿਊਟੀ ਘਟਾ ਦਿੱਤੀ ਗਈ ਹੈ | ਹੁਣ ਆਈਟੀਆਰ ਵਿੱਚ 7 ਲੱਖ ਰੁਪਏ ਤੱਕ ਕੋਈ ਵੀ ਟੈਕਸ ਨਹੀ ਦਿੱਤਾ ਜਾਵੇਗਾ |
ਇਸ ਬਜਟ ਬਾਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਹਨੇ ਦੱਸਿਆ ਆਮ ਜਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਟੈਕਸ ਸਲੈਬ ਵਿੱਚ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਮੁਤਾਬਕ ਹੁਣ 7 ਲੱਖ ਰੁਪਏ ਤੱਕ ਦੀ ਕੁੱਲ ਸਾਲਾਨਾ ਆਮਦਨ ਵਾਲੇ ਲੋਕਾਂ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ। ਇਸ ਦੇ ਨਾਲ ਹੀ ਪੁਰਾਣੇ ਟੈਕਸ ਸਲੈਬ ਮੁਤਾਬਕ ਪੰਜ ਲੱਖ ਰੁਪਏ ਤੱਕ ਸੀ, ਜਿਸ ਨਾਲ ਕਿ ਆਮ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ |
ਦੁਕਾਨਦਾਰਾਂ ਦਾ ਅਤੇ ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਬਜਟ ਦੇ ਵਿੱਚ ਸੋਨਾ-ਚਾਂਦੀ ਮਹਿੰਗਾ ਕਰਨ ਦਾ ਐਲਾਨ ਕੀਤਾ ਗਿਆ ਹੈ | ਜਿਸ ਨਾਲ ਗਰੀਬ ਵਰਗ ਨੂੰ ਆਪਣੀਆਂ ਧੀਆਂ ਦੇ ਵਿਆਹ ਕਰਨ ਵਿੱਚ ਮੁਸ਼ਕਿਲਾਂ ਆਉਣਗੀਆਂ | ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਵੱਲ ਵੀ ਥੋੜ੍ਹਾ ਧਿਆਨ ਦੇਣਾ ਚਾਹੀਦਾ ਹੈ | ਸ਼ਹਿਰ ਵਾਸੀਆਂ ਨੇ ਕਿਹਾ ਕਿ ਬਜਟ ਵਿਚ ਮੱਧ ਵਰਗ ਦੀ ਮਦਦ ਕੀਤੀ ਗਈ ਹੈ, ਹਰ ਕਿਸੇ ਨੂੰ ਕੁਝ ਨਾ ਕੁਝ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਡੇਢ ਘੰਟਾ ਬਜਟ ਸੁਣਿਆ ਹੈ |