Kartavya Path

‘ਕਰਤਾਵਯ ਮਾਰਗ’ ਨਾਂ ਨਾਲ ਜਾਣਿਆ ਜਾਵੇਗਾ ਰਾਜਪਥ, NDMC ਵਲੋਂ ਪ੍ਰਸਤਾਵ ਨੂੰ ਮਿਲੀ ਮਨਜ਼ੂਰੀ

ਚੰਡੀਗੜ੍ਹ 07 ਸਤੰਬਰ 2022: ਇੰਡੀਆ ਗੇਟ ਤੋਂ ਰਾਸ਼ਟਰਪਤੀ ਭਵਨ ਤੱਕ ਜਾਂਦੀ ਸੜਕ ਜੋ ਕਿ ਰਾਜਪਥ ਦੇ ਨਾਂ ਨਾਲ ਮਸ਼ਹੂਰ ਹੈ, ਉਸਦਾ ਨਾਂ ਹੁਣ ‘ਕਰਤਾਵਯ ਮਾਰਗ’ (Kartavya Path) ਵਜੋਂ ਜਾਣਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਰਾਜਪਥ ਦੇ ਨਾਲ-ਨਾਲ ਨਵੇਂ ਬਣੇ ਸੈਂਟਰਲ ਵਿਸਟਾ ਦਾ ਨਾਂ ਬਦਲਣ ਦਾ ਵੀ ਫੈਸਲਾ ਕੀਤਾ ਹੈ।

ਨਵੀਂ ਦਿੱਲੀ ਮਿਉਂਸਪਲ ਕੌਂਸਲ (NDMC) ਦੀ ਮੀਟਿੰਗ ਵਿੱਚ ਬੁੱਧਵਾਰ ਨੂੰ ਰਾਜਪਥ ਦਾ ਨਾਮ ਬਦਲ ਕੇ ‘ਕਰਤਾਵਯ ਮਾਰਗ’ ਰੱਖਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ । ਲੋਕ ਸਭਾ ਮੈਂਬਰ ਅਤੇ ਐਨਡੀਐਮਸੀ ਮੈਂਬਰ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਐਨਡੀਐਮਸੀ ਕੌਂਸਲ ਦੀ ਵਿਸ਼ੇਸ਼ ਮੀਟਿੰਗ ਵਿੱਚ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਸੀ।Prime Minister Narendra Modi

Scroll to Top