ਚੰਡੀਗੜ੍ਹ, 08 ਮਾਰਚ 2023: ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਪੰਜਾਬ ਦੇ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦਾ ਟਵਿਟਰ ਅਕਾਊਂਟ ਬਲਾਕ ਕਰ ਦਿੱਤਾ ਹੈ। ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸੁਖਪਾਲ ਖਹਿਰਾ ‘ਤੇ ਲਾਏ ਦੋਸ਼ਾਂ ਤੋਂ ਬਾਅਦ ਦੋਵਾਂ ਵਿਚਾਲੇ ਜਵਾਬੀ ਜੰਗ ਵਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਵਿਧਾਇਕ ਖਹਿਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੋਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ (Sukhpal Khaira) ‘ਤੇ ਦੋਸ਼ ਲਾਏ ਸਨ। ਉਨ੍ਹਾਂ ਕਿਹਾ ਕਿ ਖਹਿਰਾ ਦੇ ਸ਼ਰੀਕਾ ਪਰਿਵਾਰ ਨੇ ਪਿੰਡ ਦੀ 10 ਏਕੜ ਜ਼ਮੀਨ ’ਤੇ ਕਬਜ਼ਾ ਕੀਤਾ ਹੈ | ਜਿਸ ਨੂੰ ਛੇਤੀ ਹੀ ਛੁਡਵਾਉਣ ਲਈ ਉਸ ਜ਼ਮੀਨ ਦੀ ਫਾਈਲ ਵਿਧਾਇਕ ਖਹਿਰਾ ਨੂੰ ਸੌਂਪ ਰਹੇ ਹਨ। ਜਿਸ ਤੋਂ ਬਾਅਦ ਦੋਵਾਂ ਵਿਚਾਲੇ ਜਵਾਬੀ ਜੰਗ ਸ਼ੁਰੂ ਹੋ ਗਈ। ਵਿਧਾਇਕ ਖਹਿਰਾ ਨੇ ਵਿਧਾਨ ਸਭਾ ‘ਚ ਮੁੱਦਾ ਚੁੱਕਿਆ । ਜਿਸ ‘ਤੇ ਮੰਤਰੀ ਧਾਲੀਵਾਲ ਨੇ ਜਵਾਬ ਦਿੱਤਾ ਕਿ ਉਹ ਨਾ ਤਾਂ ਟਵਿੱਟਰ ਨੂੰ ਜਾਣਦੇ ਹਨ ਅਤੇ ਨਾ ਹੀ ਉਹ ਟਵੀਟ ਕਰਦੇ ਹਨ।
ਵਿਧਾਇਕ ਖਹਿਰਾ ਨੇ ਦੱਸਿਆ ਕਿ ਮੰਤਰੀ ਧਾਲੀਵਾਲ ਦਾ ਵੀ ਟਵਿੱਟਰ ‘ਤੇ ਅਕਾਊਂਟ ਹੈ ਅਤੇ ਉਹ ਟਵੀਟ ਵੀ ਕਰਦੇ ਹਨ। ਉਨ੍ਹਾਂ ਨੇ ਪਿਛਲੇ ਦਿਨ ਹੀ 4 ਟਵੀਟ ਵੀ ਕੀਤੇ ਸਨ। ਉਸ ਨੇ ਵਿਧਾਨ ਸਭਾ ਵਿੱਚ ਆਪਣੇ ਬਾਰੇ ਗਲਤ ਜਾਣਕਾਰੀ ਦਿੱਤੀ ਹੈ। ਜਿਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਨੂੰ ਉਨ੍ਹਾਂ ‘ਤੇ ਕਾਰਵਾਈ ਕਰਨੀ ਚਾਹੀਦੀ ਹੈ।
ਇਸ ਦੇ ਨਾਲ ਹੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ‘ਤੇ ਇੱਕ ਹੋਰ ਇਲਜ਼ਾਮ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟਵਿੱਟਰ ਮੁੱਦੇ ‘ਤੇ ਝੂਠ ਬੋਲਣ ਤੋਂ ਬਾਅਦ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹੁਣ ਉਨ੍ਹਾਂ ਨੂੰ ਟਵਿੱਟਰ ‘ਤੇ ਵੀ ਬਲਾਕ ਕਰ ਦਿੱਤਾ ਹੈ।