ਚੰਡੀਗੜ੍ਹ, 26 ਮਈ, 2023: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਨਤੀਜੇ (Class X Result) ਦਾ ਐਲਾਨ ਕਰ ਦਿੱਤਾ ਹੈ | ਐਲਾਨੇ ਨਤੀਜਿਆਂ ਵਿਚ ਇੱਕ ਵਾਰ ਫਿਰ ਲੜਕੀਆਂ ਨੇ ਬਾਜੀ ਮਾਰੀ ਹੈ | ਮੈਰਿਟ ਵਿੱਚ ਪਹਿਲੇ ਦੋ ਸਥਾਨ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਫ਼ਰੀਦਕੋਟ ਦੀ ਵਿਦਿਆਰਥਣਾਂ ਨੇ ਹਾਸਲ ਕੀਤੇ ਹਨ। ਗਗਨਦੀਪ ਕੌਰ 650/650 ਅੰਕ ਹਾਸਲ ਕਰ ਪੰਜਾਬ ਚ ਪਹਿਲੇ ਸਥਾਨ ‘ਤੇ ਰਹੀ। ਜਿਸਦਾ ਪਾਸ ਪ੍ਰਤੀਸ਼ਤ 100 ਫੀਸਦੀ ਰਿਹਾ ਹੈ।
ਜਦੋਂ ਕਿ ਦੂਜੇ ਸਥਾਨ ਤੇ ਨਵਜੋਤ (ਫ਼ਰੀਦਕੋਟ) ਰਹੀ ਹੈ।ਜਿਸਨੇ 650 /648 ਅੰਕ ਹਾਸਲ ਕੀਤੇ। ਜਿਸਦਾ ਪਾਸ ਪ੍ਰਤੀਸ਼ਤ 99.69 ਰਿਹਾ ਹੈ। ਤੀਜੇ ਸਥਾਨ ਤੇ ਗੌਰਮਿੰਟ ਹਾਈ ਸਕੂਲ ਮੰਢਾਲੀ ਮਾਨਸਾ ਦੀ ਹਰਮਨਦੀਪ ਕੌਰ ਰਹੀ ਹੈ।ਜਿਸਨੇ 650/646 ਅੰਕ ਹਾਸਿਲ ਕੀਤੇ ਜਿਨ੍ਹਾਂ ਦਾ ਪਾਸ ਪ੍ਰਤੀਸ਼ਤ 99.38 ਰਿਹਾ ਹੈ। ਆਲ ਓਵਰ ਪਾਸ ਪ੍ਰਤੀਸ਼ਤ 97.54 ਫੀਸਦੀ ਰਿਹਾ ਹੈ।