school

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦਾ ਨਤੀਜਾ ਘੋਸ਼ਿਤ, ਕੁੜੀਆਂ ਨੇ ਮਾਰੀ ਬਾਜ਼ੀ

ਚੰਡੀਗੜ੍ਹ, 28 ਅਪ੍ਰੈਲ 2023: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦਾ ਨਤੀਜਾ (Class VIII result) ਘੋਸ਼ਿਤ ਕਰ ਦਿੱਤਾ ਹੈ |ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਵੱਲੋਂ ਨਤੀਜਾ ਐਲਾਨਿਆ ਗਿਆ। ਇਸ ਮੌਕੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਵੀ ਮੌਜੂਦ ਸਨ। 8ਵੀਂ ਕਲਾਸ ਦੀ ਪ੍ਰੀਖਿਆ ਮਾਰਚ 2023 ਵਿੱਚ ਲਈ ਗਈ ਸੀ। ਹੁਣ ਵਿਦਿਆਰਥੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਣਗੇ | ਇਸਦਾ ਨਾਲ ਹੀ ਮਾਨਸਾ ਦੀ ਲਵਪ੍ਰੀਤ ਕੌਰ ਨੇ ਅੱਠਵੀਂ ਜਮਾਤ ਵਿੱਚ ਟਾਪ ਕੀਤਾ ਹੈ।

ਮਾਨਸਾ ਦੀ ਲਵਪ੍ਰੀਤ ਕੌਰ ਪੁੱਤਰ ਕੁਲਵਿੰਦਰ ਸਿੰਘ ਸਰਕਾਰੀ ਕੰਨਿਆ ਸਕੂਲ ਬੁਢਲਾਡਾ ਦੀ ਵਿਦਿਅਰਥਣ ਨੇ 600 ਵਿੱਚੋਂ 600 ਅੰਕ ਪ੍ਰਾਪਤ ਕਰਕੇ ਸੂਬੇ ਵਿੱਚ ਪਹਿਲੇ ਸਥਾਨ ਉਤੇ ਰਹੀ। ਦੂਜੇ ਸਥਾਨ ਉਤੇ ਗੁਰਅੰਕਿਤ ਕੌਰ ਸਰਕਰੀ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ਦੀ ਵਿਦਿਅਰਥਣ ਨੇ ਵੀ 600 ਵਿੱਚੋਂ 600 ਅੰਕ ਪ੍ਰਾਪਤ ਕੀਤੇ । ਤੀਜੇ ਸਥਾਨ ਉਤੇ ਲੁਧਿਆਣਾ ਦੀ ਵਿਦਿਆਰਥਣ ਸਮਰਪ੍ਰੀਤ ਕੌਰ ਨੇ 600 ਵਿੱਚੋਂ 598 ਅੰਕ ਪ੍ਰਾਪਤ ਕੀਤੇ |

Scroll to Top