ਚੰਡੀਗੜ੍ਹ, 29 ਅਗਸਤ 2024: ਪੰਜਾਬ ਸਰਕਾਰ ਨੇ ਵਿੱਤ ਸਕੱਤਰ (Finance Secretary) ਦੇ ਅਹੁਦੇ ਲਈ 3 ਆਈਏਐਸ ਅਧਿਕਾਰੀਆਂ ਦਾ ਦੂਜਾ ਪੈਨਲ ਯੂਟੀ ਪ੍ਰਸ਼ਾਸਨ ਨੂੰ ਭੇਜ ਦਿੱਤਾ ਹੈ। ਇਸ ਪੈਨਲ ‘ਚ 2005 ਬੈਚ ਦੇ ਪੰਜਾਬ ਕੇਡਰ ਦੇ ਆਈਏਐਸ ਅਫ਼ਸਰ ਬਸੰਤ ਗਰਗ, ਦੀਪਰਵਾ ਲਾਕੜਾ ਅਤੇ ਦਲਜੀਤ ਸਿੰਘ ਮਾਂਗਟ ਦੇ ਨਾਂ ਸ਼ਾਮਲ ਹਨ। ਇਨ੍ਹਾਂ ਤਿੰਨਾਂ ਅਧਿਕਾਰੀਆਂ ਦੇ ਨਾਂ ਯੂਟੀ ਪ੍ਰਸ਼ਾਸਨ ਰਾਹੀਂ ਕੇਂਦਰ ਸਰਕਾਰ ਨੂੰ ਭੇਜੇ ਜਾਣਗੇ, ਜਿਸ ਤੋਂ ਬਾਅਦ ਕੇਂਦਰ ਕਿਸੇ ਨੂੰ ਵੀ ਵਿੱਤ ਸਕੱਤਰ ਨਿਯੁਕਤ ਕਰ ਸਕਦਾ ਹੈ।
ਇਸ ਤੋਂ ਪਹਿਲਾਂ ਪੰਜਾਬ ਨੇ ਵਿੱਤ ਸਕੱਤਰ (Finance Secretary) ਦੇ ਅਹੁਦੇ ਲਈ ਅਮਿਤ ਢਾਕਾ (ਬੈਚ 2006), ਅਮਿਤ ਕੁਮਾਰ (2008) ਅਤੇ ਮੁਹੰਮਦ ਤਇਅਬ (2007) ਦਾ ਪੈਨਲ ਭੇਜਿਆ ਸੀ, ਜਿਸ ਨੂੰ ਗ੍ਰਹਿ ਮੰਤਰਾਲੇ ਨੇ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਤੋਂ ਨਵਾਂ ਪੈਨਲ ਭੇਜਣ ਦੀ ਮੰਗ ਕੀਤੀ ਗਈ।




