ਚੰਡੀਗੜ੍ਹ ,31 ਜੁਲਾਈ :ਕੋਰੋਨਾ ਕਾਲ ਕਰਕੇ ਕਰੀਬ ਪਿਛਲੇ ਸਾਲ ਤੋਂ ਹੀ ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸੀ | ਜਿਸ ਕਰਕੇ ਬੱਚੇ ਘਰਾਂ ‘ਚ ਹੀ ਆਨਲਾਈਨ ਪੜਾਈ ਕਰ ਰਹੇ ਸਨ | ਹਾਲਾਂਕਿ ਬੱਚੇ ਆਨਲਾਈਨ ਪੜਾਈ ਕਰਦੇ ਰਹੇ ਤੇ ਅਧਿਆਪਕਾਂ ਨੇ ਵੀ ਪੂਰੀ ਮਿਹਨਤ ਨਾਲ ਬੱਚਿਆਂ ਨੂੰ ਪੜਾਉਣ ਦਾ ਯਤਨ ਕੀਤਾ ਸੀ | ਅੱਜ ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਸੂਬੇ ਭਰ ਵਿਚ ਦੋ ਅਗਸਤ ਤੋਂ ਸਾਰੀਆਂ ਜਮਾਤਾਂ ਲਈ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈਂ ।
ਸੋਮਵਾਰ ਤੋਂ ਪੰਜਾਬ ਦੇ ਸਾਰੇ ਸਕੂਲ ਸਾਰੀਆਂ ਜਮਾਤਾਂ ਲਈ ਖੋਲ੍ਹੇ ਜਾਣਗੇ। ਇਸ ਦੇ ਨਾਲ ਹੀ ਸਰਕਾਰ ਨੇ ਸਕੂਲਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨਆਦੇਸ਼ ਦਿੱਤੇ ਹਨ | ਇਸ ਤੋਂ ਪਹਿਲਾ ਸਰਕਾਰ ਨੇ ਸਿਰਫ 10ਵੀਂ ਤੋਂ 12ਵੀਂ ਤੱਕ ਦੇ ਸਕੂਲ ਖੋਲਣ ਦੇ ਆਦੇਸ਼ ਦਿੱਤੇ ਸੀ |ਪਰ ਹੁਣ ਕੋਰੋਨਾ ਦੇ ਘਟਦੇ ਕੇਸਾਂ ਨੂੰ ਵੇਖਦੇ ਹੋਏ ਸਰਕਾਰ ਨੇ ਸਾਰੀਆਂ ਜਮਾਤਾਂ ਲਈ ਸਕੂਲ ਖੋਲਣ ਦੇ ਆਦੇਸ਼ ਦੇ ਦਿੱਤੇ ਹਨ|