Finance Commission

ਪੰਜਾਬ ਸਰਕਾਰ ਨੇ 16ਵੇਂ ਵਿੱਤ ਕਮਿਸ਼ਨ ਸ਼ਹਿਰੀ ਵਿਕਾਸ ਲਈ ਮੰਗੇ 9,426.49 ਕਰੋੜ ਰੁਪਏ

ਚੰਡੀਗੜ੍ਹ, 22 ਜੁਲਾਈ 2024: ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਨੇ 16ਵੇਂ ਵਿੱਤ ਕਮਿਸ਼ਨ (Finance Commission) ਤੋਂ ਸ਼ਹਿਰੀ ਖੇਤਰਾਂ ਦੇ ਵਿਕਾਸ ਲਈ 9,426.49 ਕਰੋੜ ਰੁਪਏ ਦੀ ਮੰਗ ਕੀਤੀ ਹੈ | ਸਥਾਨਕ ਸਰਕਾਰਾਂ ਵਿਭਾਗ ਨੇ ਮੀਂਹ ਦੇ ਪਾਣੀ ਦੇ ਪ੍ਰਬੰਧਨ ਲਈ 4,067.49 ਕਰੋੜ ਰੁਪਏ, ਅੱਗ ਬੁਝਾਓ ਸੇਵਾਵਾਂ ਲਈ 1626 ਕਰੋੜ ਰੁਪਏ, ਸੀਵਰੇਜ ਸਿਸਟਮ ਅਤੇ STP ਦੇ ਲਈ 3,133 ਕਰੋੜ ਰੁਪਏ, ਟਿਕਾਊ ਸ਼ਹਿਰੀ ਆਵਾਜਾਈ ਲਈ 500 ਕਰੋੜ ਰੁਪਏ ਅਤੇ ਸਟੇਟ ਇੰਸਟੀਚਿਊਟ ਆਫ਼ ਅਰਬਨ ਅਫੇਅਰਜ਼ ਲਈ 100 ਕਰੋੜ ਰੁਪਏ ਦੇ ਫੰਡਾਂ ਦੀ ਰੂਪ-ਰੇਖਾ ਤਿਆਰ ਕੀਤੀ ਹੈ |

ਇਸਦੇ ਨਾਲ ਹੀ 15ਵੇਂ ਵਿੱਤ ਕਮਿਸ਼ਨ ਤਹਿਤ ਦਿੱਤੀਆਂ ਗ੍ਰਾਂਟਾਂ ਅਤੇ ਪ੍ਰੋਜੈਕਟਾਂ ਬਾਰੇ ਰਿਪੋਰਟ ਪੇਸ਼ ਕੀਤੀ ਹੈ | ਇਸ ਦੌਰਾਨ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ ਡੀ.ਕੇ. ਤਿਵਾੜੀ ਦਾ ਕਹਿਣਾ ਹੈ ਕਿ ਇਹ ਫ਼ੰਡ ਸੂਬੇ ਦੇ ਸ਼ਹਿਰੀ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਲਾਹਵੰਦ ਸਿੱਧ ਹੋਵੇਗਾ |

Scroll to Top