ਚੰਡੀਗੜ੍ਹ,12 ਸਤੰਬਰ 2023: ਅਪ੍ਰੈਂਟਸ਼ਿੱਪ ਸੰਘਰਸ਼ ਯੂਨੀਅਨ (Apprenticeship Struggle Union) ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਿਜਲੀ ਨਿਗਮ ਦੀ ਮੈਨਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਦੇ 23-ਨੰਬਰ ਫਾਟਕ ਕੋਲ ਹਾਈਵੋਲਟੇਜ ਟਾਵਰ ’ਤੇ ਚੜ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਅਪ੍ਰੈਂਟਸ਼ਿੱਪ ਸੰਘਰਸ਼ ਯੂਨੀਅਨ ਦਾ ਕਹਿਣਾ ਸੀ ਕਿ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨਜਮੈਂਟ ਉਨ੍ਹਾਂ ਦੀਆਂ ਮੰਗਾਂ ’ਤੇ ਧਿਆਨ ਨਹੀਂ ਦੇ ਰਹੀ ਅਤੇ ਨਾ ਹੀ ਉਨ੍ਹਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾ ਰਹੀ । ਇਸਦੇ ਚੱਲਦਿਆਂ ਅਪ੍ਰੈਂਟਸ਼ਿੱਪ ਸੰਘਰਸ਼ ਯੂਨੀਅਨ ਨੂੰ ਪੰਜਾਬ ਸਰਕਾਰ ਵਲੋਂ 13 ਸਤੰਬਰ ਨੂੰ 11 ਵਜੇ ਦੇ ਕਰੀਬ ਮੀਟਿੰਗ ਦਾ ਸਮਾਂ ਮਿਲ ਗਿਆ ਹੈ। ਇਹ ਮੀਟਿੰਗ ਸੀ.ਐੱਮ ਹਾਊਸ, ਚੰਡੀਗੜ੍ਹ ਵਿਖੇ ਹੋਵੇਗੀ |