July 7, 2024 10:30 pm
ਲੋਕ ਨਿਰਮਾਣ

ਲੋਕ ਨਿਰਮਾਣ ਮੰਤਰੀ ਨੇ 14.32 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਦੇ ਨਿਰਮਾਣ ਕੰਮ ਦੀ ਕਰਵਾਈ ਸ਼ੁਰੂਆਤ

ਗੜ੍ਹਸ਼ੰਕਰ ,22 ਫ਼ਰਵਰੀ 2023: ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਸੂਬੇ ਦੀਆਂ ਸੜਕਾਂ ਦੀ ਕਾਇਆ ਕਲਪ ਕਰਨਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜ਼ੀਹ ਹੈ। ਪੰਜਾਬ ਸਰਕਾਰ ਸੂਬੇ ਦੀਆਂ ਸੜਕਾਂ ਦੇ ਨੈਟਵਰਕ ਨੂੰ ਮਜ਼ਬੂਤ ਕਰਨ ਲਈ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਰਾਜ ਵਿਚ ਕੋਈ ਵੀ ਬਲੈਕ ਸਪਾਟ ਨਹੀਂ ਛੱਡਿਆ ਜਾਵੇਗਾ।

ਉਹ ਅੱਜ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਰੋੜੀ ਦੀ ਮੌਜੂਦਗੀ ਵਿਚ ਗੜ੍ਹਸ਼ੰਕਰ ਦੇ ਅੱਡਾ ਝੁੰਗੀਆਂ ਵਿਚ 14.32 ਕਰੋੜ ਰੁਪਏ ਦੀ ਲਾਗਤ ਨਾਲ 16.40 ਕਿਲੋਮੀਟਰ ਲੰਬੀ ਬਣਨ ਵਾਲੀ ਗੜ੍ਹਸ਼ੰਕਰ-ਸੰਤੋਖਗੜ੍ਹ ਸੜਕ ਨੂੰ ਮਜ਼ਬੂਤ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ

ਇਸ ਮੌਕੇ ਬਿੱਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ 14311 ਮੈਗਾਵਾਟ ਰਿਕਾਰਡ ਤੋੜ ਬਿੱਜਲੀ ਪਿੱਛਲੇ ਝੋਨੇ ਦੇ ਸੀਜ਼ਨ ਵਿੱਚ ਦਿੱਤੀ ਗਈ ਅਤੇ ਐਗਰੀਕਲਚਰ ਨੂੰ 8 ਘੰਟੇ ਦੀ ਜਗ੍ਹਾ 12 ਤੇ 14 ਘੰਟੇ ਤੱਕ ਬਿੱਜਲੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਬਿੱਜਲੀ ਸੰਕਟ ਅਤੇ ਬਲੈਕ ਆਊਟ ਹੋਣ ਦੀਆਂ ਖਬਰਾਂ ਛਪਦੀਆਂ ਹਨ ਉਹ ਸਰਾਸਰ ਝੁਠ ਹਨ।

ਇਸ ਮੌਕੇ ਉਨ੍ਹਾਂ ਕਿਹਾ ਕਿਹਾ ਕਿ ਚੰਨੀ ਸਰਕਾਰ ਦੇ ਜਾਣ ਤੋਂ ਬਾਅਦ 9 ਹਜਾਰ ਕਰੋੜ ਤੋਂ ਵੱਧ ਦੀ ਸਬਸਿਡੀ ਦੀ ਦੇਣਦਾਰੀ ਪੀ ਸੀ ਪੀ ਸੀ ਐਲ ਦੀ ਸੀ ਜਿਹੜੀ ਕਿ ਉਨ੍ਹਾਂ ਦੀ ਸਰਕਾਰ ਵਲੋਂ ਆਉਣ ਵਾਲੇ ਸਮੇਂ ਦੇ ਵਿੱਚ ਦਿੱਤੀ ਜਾਵੇਗੀ ਅਤੇ ਇਸਦੇ ਨਾਲ ਹੀ ਐਗਰੀਕਲਚਰ ਅਤੇ ਹੋਰ ਕਈ ਤਰ੍ਹਾਂ ਦੀਆਂ ਸਬਸਿਡੀਆਂ ਸਰਕਾਰ ਦਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਗਾਰੰਟੀ ਨੂੰ ਪੂਰਾ ਕਰਦੇ ਹੋਏ 600 ਯੂਨਿਟ ਮੁਫ਼ਤ ਬਿੱਜਲੀ ਲੋਕਾਂ ਨੂੰ ਪਹੁੰਚਾਈ ਹੈ ਜਿਸਦੇ ਕਾਰਨ ਅੱਜ ਪੰਜਾਬ ਦੇ 99 ਪ੍ਰਤੀਸ਼ਤ ਬਿੱਜਲੀ ਦਾ ਬਿੱਲ ਜੀਰੋ ਆਇਆ ਹੈ।