Film Emergency

ਫਿਲਮ Emergency ਦੇ ਨਿਰਮਾਤਾ ਨੇ ਮੰਨੇ ਸੈਂਸਰ ਬੋਰਡ ਦੇ ਸੁਝਾਅ, ਬਦਲਾਅ ਲਈ ਮੰਗਿਆ ਸਮਾਂ

ਚੰਡੀਗੜ੍ਹ, 04 ਅਕਤੂਬਰ 2024: ਬਾਲੀਵੁੱਡ ਅਦਾਕਾਰ ਅਤੇ ਸੰਸਦ ਮੈਂਬਰ ਕੰਗਨਾ ਰਣੌਤ (Kangana Ranaut) ਦੀ ਆਉਣ ਵਾਲੀ ਫਿਲਮ ‘ਐਮਰਜੈਂਸੀ’ (Film Emergency) ਕਾਨੂੰਨੀ ਸੰਕਟ ‘ਕਵੀ ਫਸੀ ਹੋਈ ਹੈ | ਇਹ ਫਿਲਮ ਪਹਿਲਾਂ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ, ਪਰ ਵਿਰੋਧ ਕਾਰਨ ਇਸਦੀ ਰਿਲੀਜ਼ ਰੋਕ ਦਿੱਤੀ ਸੀ | ਫਿਲਮ ‘ਐਮਰਜੈਂਸੀ’ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਹੈ |

ਅਦਾਲਤ ਨੇ ਸੀਬੀਐਫਸੀ ਨੂੰ ਨਿਰਦੇਸ਼ ਜਾਰੀ ਕਰਨ ਅਤੇ ਫਿਲਮ ਦੀ ਰਿਲੀਜ਼ ‘ਤੇ ਫੈਸਲਾ ਲੈਣ ਲਈ ਕਿਹਾ। ਸੈਂਸਰ ਬੋਰਡ ਨੇ ਫਿਰ ਫਿਲਮ ‘ਚ 13 ਸੋਧਾਂ ਦਾ ਸੁਝਾਅ ਦਿੱਤਾ | ਹੁਣ ਅੱਜ ਹਾਈ ਕੋਰਟ ‘ਚ ਸੁਣਵਾਈ ਹੋਈ, ਜਿਸ ‘ਚ ਸੀਬੀਐਫਸੀ ਨੇ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਐਮਰਜੈਂਸੀ ਬਣਾਉਣ ਵਾਲੇ ਉਨ੍ਹਾਂ ਦੇ ਸਾਰੇ ਸੁਝਾਵਾਂ ਨਾਲ ਸਹਿਮਤ ਹਨ।

ਜ਼ੀ ਸਟੂਡੀਓਜ਼ ਦੇ ਲਈ ਸੀਨੀਅਰ ਵਕੀਲ ਸ਼ਰਨ ਜਗਤਿਆਨੀ ਨੇ ਬੰਬੇ ਹਾਈ ਕੋਰਟ ਦੇ ਸਾਹਮਣੇ ਇੱਕ ਦਸਤਾਵੇਜ਼ ਪੇਸ਼ ਕੀਤਾ, ਜਿਸ ‘ਚ ਕਿਹਾ ਗਿਆ ਕਿ ਸਾਰੀਆਂ ਧਿਰਾਂ ਇੱਕ ਸਮਝੌਤੇ ‘ਤੇ ਪਹੁੰਚ ਗਈਆਂ ਹਨ। ਦਸਤਾਵੇਜ਼ ਮੂਲ ਰੂਪ ‘ਚ ਦੱਸਦਾ ਹੈ ਕਿ ਸੁਝਾਏ ਕੱਟਾਂ ਦੀ ਪਾਲਣਾ ਕੀਤੀ ਗਈ ਹੈ। ਫਿਲਮ ਨਿਰਮਾਤਾਵਾਂ ਨੇ ਪਟੀਸ਼ਨ ਦਾ ਨਿਪਟਾਰਾ ਕਰਨ ਲਈ ਕਦਮ ਚੁੱਕੇ ਹਨ।

Read More: ਜਲਦ ਰਿਲੀਜ਼ ਹੋਵੇਗਾ ਸਿੰਘਮ ਅਗੇਨ ਦਾ ਟ੍ਰੇਲਰ, ਫ਼ਿਲਮ ‘ਚ ਨਜ਼ਰ ਆਉਣਗੇ ਕਈ ਸਿਤਾਰੇ

‘ਐਮਰਜੈਂਸੀ’ (Film Emergency) ਦੇ ਪ੍ਰੋਡਕਸ਼ਨ ਹਾਊਸ, ਮਣੀਕਰਨਿਕਾ ਪ੍ਰੋਡਕਸ਼ਨ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੀਬੀਐਫਸੀ ਦੁਆਰਾ ਸੁਝਾਏ ਸਾਰੇ ਬਦਲਾਵਾਂ ਦੀ ਪਾਲਣਾ ਕਰਨ ਲਈ ਦੋ ਹਫ਼ਤੇ ਦਾ ਸਮਾਂ ਲੱਗੇਗਾ। ਮਣੀਕਰਣਿਕਾ ਪ੍ਰੋਡਕਸ਼ਨ ਹਾਊਸ ਸੈਂਸਰ ਬੋਰਡ ਦੁਆਰਾ ਸੁਝਾਏ ਕੱਟਾਂ ਆਦਿ ਦੀ ਪਾਲਣਾ ਕਰਨ ਲਈ ਦੋ ਹਫ਼ਤਿਆਂ ਦਾ ਸਮਾਂ ਚਾਹੁੰਦਾ ਹੈ। ਇਸ ਤੋਂ ਬਾਅਦ CBFC ਨੂੰ ਦੋ ਹਫਤਿਆਂ ਦੇ ਅੰਦਰ ਪ੍ਰਮਾਣੀਕਰਣ ‘ਤੇ ਫੈਸਲਾ ਲੈਣਾ ਹੋਵੇਗਾ। ਇਸ ਵਿਵਸਥਾ ਨਾਲ ਬੈਂਚ ਆਨ ਰਿਕਾਰਡ ਪਟੀਸ਼ਨ ਦਾ ਨਿਪਟਾਰਾ ਕਰਨ ਲਈ ਸਹਿਮਤ ਹੋ ਜਾਂਦੀ ਹੈ।

ਜਿਕਰਯੋਗ ਹੈ ਕਿ ਇਸ ਫਿਲਮ (Film Emergency) ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸਮੇਤ ਸਿੱਖ ਜਥੇਬੰਦੀਆਂ ਨੇ ਇਸ ‘ਤੇ ਇਤਰਾਜ਼ ਜਤਾਇਆ ਸੀ | ਉਨ੍ਹਾਂ ਦੋਸ਼ ਲਾਇਆ ਹੈ ਕਿ ਇਸ ‘ਚ ਸਿੱਖ ਕੌਮ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।

Scroll to Top