ਮਾਨਸਾ , 09 ਜੂਨ 2023: ਮਾਨਸਾ (Mansa) ਵਿਖੇ ਪੇਸ਼ੀ ਭੁਗਤਨ ਆਇਆ ਕੈਦੀ ਜਗਦੀਪ ਸਿੰਘ ਫ਼ਰਾਰ ਹੋ ਗਿਆ, ਜਗਦੀਪ ਸਿੰਘ ਜਬਰ-ਜ਼ਨਾਹ ਦੇ ਦੋਸ਼ ‘ਚ ਜੇਲ ‘ਚ ਬੰਦ ਸੀ, ਉਸਦੇ ਖ਼ਿਲਾਫ਼ ਥਾਣਾ ਜੋਗਾ ‘ਚ ਮਾਮਲਾ ਦਰਜ ਸੀ | ਜਗਦੀਪ ਸਿੰਘ ‘ਤੇ ਬੰਦੂਕ ਦੀ ਨੋਕ ‘ਤੇ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੈ | ਜਿਸ ਨੂੰ ਅੱਜ ਪੇਸ਼ੀ ਲਈ ਮਾਨਸਾ ਲਿਆਂਦਾ ਗਿਆ ਤਾਂ ਦੋਸ਼ੀ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਲਾਪ੍ਰਵਾਹੀ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਜਨਵਰੀ 19, 2025 4:35 ਪੂਃ ਦੁਃ