Haryana

ਪ੍ਰਧਾਨ ਮੰਤਰੀ ਦੀ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਹਰਿਆਣਾ ‘ਚ ਵਿਕਸਿਤ ਭਾਰਤ ਯਾਤਰਾ ਜਨਸੰਵਾਦ ਦੇ ਨਾਂਅ ਨਾਲ ਚਲਾਇਆ ਜਾਵੇਗਾ

ਚੰਡੀਗੜ੍ਹ, 24 ਨਵੰਬਰ 2023: ਹਰਿਆਣਾ (Haryana) ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਹਿਰੀ ਸਥਾਨਕ ਨਿਗਮ ਦੁਕਾਨਾਂ ਦੀ ਵਿਕਰੀ ਦੇ ਬਾਅਦ ਤੁਰੰਤ ਰਜਿਸਟਰੀ ਕਰਵਾਉਣਾ ਯਕੀਨੀ ਕਰਨ। ਇਸ ਤੋਂ ਇਲਾਵਾ, ਪ੍ਰੋਪਰਟੀ ਆਈਡੀ ਦੀ ਇਤਰਾਜ ਦਾ ਨਿਪਟਾਨ ਤੁਰੰਤ ਕਰਨ। ਇਹ ਵੱਡਾ ਕੰਮ ਹੈ, ਜਿਸ ਦਾ ਇਤਰਾਜ ਹੈ ਉਸ ਦਾ ਠੀਕ ਨਾਲ ਹੱਲ ਕਰਨ। ਇਸ ਦੇ ਲਈ ਵਿਸ਼ੇਸ਼ ਕੈਂਪ ਲਗਾਏ ਜਾਣ।

ਮੁੱਖ ਮੰਤਰੀ ਅੱਜ ਹਰਿਆਣਾ ਨਿਵਾਸ ਵਿਚ ਸ਼ਹਿਰੀ ਸਥਾਨਕ ਵਿਭਾਗ ਦੀ ਬੁਲਾਈ ਗਈ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ, ਨਗਰ ਨਿਗਮਾਂ, ਨਗਰ ਪਰਿਸ਼ਦਾਂ ਅਤੇ ਨਗਰ ਪਾਲਿਕਾਵਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੌਜੂਦ ਰਹੇ।

ਹਰਿਆਣਾ (Haryana) ਦੇ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਵਿਕਸਿਤ ਭਾਰਤ ਸੰਕਲਪ ਯਾਤਰਾ ਸ਼ੁਰੂ ਹੋ ਚੁੱਕੀ ਹੈ। 50 ਦਿਨ ਤਕ ਹਰਿਆਣਾ ਵਿਚ ਇਸ ਨੂੰ ਵਿਕਸਿਤ ਭਾਰਤ ਯਾਤਰਾ ਜਨਸੰਵਾਦ ਦੇ ਨਾਂਅ ਨਾਲ ਚਲਾਇਆ ਜਾਵੇਗਾ। ਨਗਰ ਨਿਗਮਾਂ ਵਿਚ ਵਾਰਡ ਪੱਧਰ ‘ਤੇ ਨਗਰ ਪਰਿਸ਼ਦਾਂ ਵਿਚ ਚਾਰ ਪੰਜ ਮਿਲਾ ਕੇ ਅਤੇ ਨਗਰ ਪਾਲਿਕਾਵਾਂ ਵਿਚ ਇਕ ਸਥਾਨ ਯਾਤਰਾ ਚਲਾਈ ਜਾਵੇਗੀ। ਯਾਤਰਾ ਦਾ ਉਦੇਸ਼ ਆਮ ਆਦਮੀ ਤਕ ਸਰਕਾਰ ਦੀ ਨੀਤੀਆਂ ਨੂੰ ਪਹੁੰਚਾਉਣਾ ਹੈ। ਜਿਨ੍ਹਾਂ ਲੋਕਾਂ ਨੂੰ ਸਰਕਾਰੀ ਸਹੂਲਤਾਂ ਨੂੰ ਲਾਭ ਮਿਲਿਆ ਹੈ। ਉਨ੍ਹਾਂ ਦੇ ਤਜਰਬਾ ਜਨਤਾ ਤਕ ਦੇ ਨਾਲ ਸਾਂਝਾ ਕੀਤੇ ਜਾਣ। ਡਿਪਟੀ ਕਮਿਸ਼ਨਰ ਤੇ ਵਧੀਕ ਡਿਪਟੀ ਕਮਿਸ਼ਨਰ ਇਸ ਯਾਤਰਾ ਦੇ ਨੌਡਲ ਅਧਿਕਾਰੀ ਹੋਣਗੇ।

ਮੁੱਖ ਮੰਤਰੀ, ਹਰਿਆਣਾ (Haryana) ਨੇ ਕਿਹਾ ਕਿ ਜਨਸੰਵਾਦ ਪ੍ਰੋਗ੍ਰਾਮ ਗ੍ਰਾਮੀਣ ਖੇਤਰਾਂ ਵਿਚ ਤਾਂ 100 ਤੋਂ ਵੱਧ ਹੋ ਚੁੱਕਾ ਹੈ। ਹੁਣ ਸ਼ਹਿਰਾਂ ਵਿਚ ਵੀ ਇਸ ਯਾਤਰਾ ਨੂੰ ਜਨਸੰਵਾਦ ਨਾਲ ਜੋੜਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਨਸੰਵਾਦ ਪ੍ਰੋਗ੍ਰਾਮਾਂ ਵਿਚ ਪ੍ਰਾਪਤ ਇਕ -ਇਕ ਸ਼ਿਕਾਇਤਕਰਤਾ ਦੇ ਦਸਤਾਵੇਜ ਨੂੰ ਪੜਆ ਜਾਂਦਾ ਹੈ। ਉਹ ਖੁਦ ਆਪਣੇ ਡੈਸ਼ ਬੋਰਡ ‘ਤੇ ਵੀ ਇਸ ਦੀ ਸਮੀਖਿਅਆ ਕਰਦੇ ਹਨ। ਇਸ ਤੋਂ ਇਲਾਵਾ, ਵਿਸ਼ੇਸ਼ ਸੈਲ ਵੀ ਬਣਾਇਆ ਹੈ ਜੋ ਸ਼ਿਕਾਇਤਕਰਤਾ ਤੋਂ ਉਸ ਦੇ ਬਿਨੈ ‘ਤੇ ਕੀਤੀ ਗਈ ਕਾਰਵਾਈ ‘ਤੇ ਊਸ ਦੀ ਸੰਤੁਸ਼ਟੀ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਜਨਸੰਵਾਦ ਪ੍ਰੋਗ੍ਰਾਮ ਦਾ ਤਹਿਤ ਜਮੀਨੀ ਪੱਧਰ ‘ਤੇ ਲੋਕਾਂ ਨਾਲ ਸੰਵਾਦ ਕਰਨਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰੀ ਯਥਾਨਕ ਨਿਗਮ ਨੂੰ ਆਪਣੀ ਆਮਦਨ ਦੇ ਹੱਲ ਵਧਾਉਣੇ ਹੋਣਗੇ। ਇਸ਼ਤਿਹਾਰਾਂ ਤੋਂ ਵੀ ਆਮਦਨ ਵੱਧਣ ਦੀ ਕਾਫੀ ਸੰਭਾਵਨਾ ਹੈ। ਸੂਬੇ ਵਿਚ ਕੁੱਲ 88 ਨਿਗਮ ਹਨ। ਮੀਟਿੰਗ ਵਿਚ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਇਸ਼ਤਿਹਾਰਾਂ ‘ਤੇ ਗੁਰੂਗ੍ਰਾਮ, ਮਾਨੇਸਰ ਅਤੇ ਫਰੀਦਾਬਾਦ ਵਿਚ ਚਾਰ ਫੀਸਦੀ , ਨਗਰ ਪਰਿਸ਼ਦਾਂ ਨੂੰ ਦੋ ਫੀਸਦੀ ਅਤੇ ਨਗਰ ਪਾਲਿਕਾਵਾਂ ਵਿਚ ਇਕ ਫੀਸਦੀ ਟੈਕਸ ਨਿਰਧਾਰਿਤ ਕੀਤਾ ਹੈ। ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਕਿ ਈ-ਆਕਸ਼ਨ ਰਾਹੀਂ ਇਸ਼ਤਿਹਾਰ ਦਿੱਤੇ ਜਾਂਦੇ ਹਨ। ਰਾਜ ਪੱਧਰ ‘ਤੇ 100 ਥਾਂ ਰਜਿਸਟਰਡ ਕੀਤੀ ਗਈ ਹੈ। 1930 ਈ-ਆਕਸ਼ਨ ਹੋਣੇ ਹਨ। 376 ਆਕਸ਼ਨ ਹੋ ਚੁੱਕੀਆਂ ਹਨ ਜਿਨ੍ਹਾਂ ਵਿਚ 40.44 ਕਰੋੜ ਰੁਪਏ ਦਾ ਮਾਲ ਮਿਲ ਚੁੱਕਾ ਹੈ।

ਮੀਟਿੰਗ ਵਿਚ ਦਸਿਆ ਗਿਆ ਹੈ ਕਿ ਨਿਗਮਾਂ ਤਹਿਤ 457 ਕਲੋਨੀਆਂ ਅਤੇ ਨਗਰ ਅਤੇ ਗ੍ਰਾਮ ਯੋਜਨਾ ਵਿਭਾਗ ਦੇ ਤਹਿਤ ਲਗਭਗ 150 ਕਲੋਨੀਆਂ ਨੂੰ ਨਿਯਮਤ ਕੀਤਾ ਜਾਣਾ ਹੈ। ਹਰ ਕਲੋਨੀ ਦੇ ਢਾਂਚਾਗਤ ਵਿਕਾਸ ਕੰਮਾਂ ਦੇ ਲਈ ਪੰਜ ਦਸੰਬਰ ਤਕ ਟੈਂਡਰ ਕੀਤੇ ਜਾਣਗੇ। ਟੈਂਡਰ ਖੁਲਦੇ ਹੀ 25 ਫੀਸਦੀ ਫੰਡ ਜਾਰੀ ਕਰ ਦਿੱਤਾ ਜਾਵੇਗਾ। ਵਾਰਡਬੰਦੀ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ। ਜਨਵਰੀ 2024 ਤਕ ਪੰਜ ਨਗਰ ਨਿਗਮਾਂ ਦਾ ਕਾਰਜਕਾਲ ਪੂਰਾ ਹੋ ਜਾਵੇਗਾ। ਉਸ ਦੇ ਤੁਰੰਤ ਬਾਅਦ ਚੋਣ ਕਰਵਾਏ ਜਾਣਗੇ। ਮੁੱਖ ਮੰਤਰੀ ਨੂੰ ਸੰਤੋਸ਼ਜਨਕ ਜਵਾਬ ਨਾ ਦੇਣ ‘ਤੇ ਅੰਬਾਲਾ ਸਦਰ ਦੇ ਸੀਈਓ ਨੂੰ 15 ਦਿਨ ਦੇ ਛੁੱਟੀ ਜਾਣ ਦੇ ਆਦੇਸ਼ ਵੀ ਮੁੱਖ ਮੰਤਰੀ ਨੇ ਦਿੱਤੇ।

ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਸ਼ਹਿਰੀ ਸਥਾਨਕ ਵਿਭਾਗ ਦੇ ਵਧੀਕ ਸਕੱਤਰ ਵਿਕਾਸ ਗੁਪਤਾ, ਵਿਸ਼ੇਸ਼ ਸਕੱਤਰ ਮਹਾਵੀਰ ਕੌਸ਼ਿਕ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਰਹੇ।

Scroll to Top