ਚੰਡੀਗੜ੍ਹ, 2 ਜੂਨ 2024: ਸਿੰਗਾਪੁਰ ਦੇ ਸ਼ਾਂਗਰੀ ਲਾ ਵਿੱਚ ਏਸ਼ੀਆਈ ਸੁਰੱਖਿਆ ਸੰਮੇਲਨ ਵਿੱਚ ਦੁਨੀਆ ਭਰ ਦੇ ਆਗੂਆਂ ਨੇ ਸ਼ਿਰਕਤ ਕੀਤੀ। ਯੂਕਰੇਨ (Ukraine) ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਐਤਵਾਰ ਨੂੰ ਸ਼ਾਂਗਰੀ ਲਾ ਡਾਇਲਾਗ ਵਿੱਚ ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ ਨਾਲ ਮੁਲਾਕਾਤ ਕੀਤੀ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਵੀ ਦਿੱਤੀ।
ਜ਼ੇਲੇਨਸਕੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਕ ਪੋਸਟ ਵਿਚ ਕਿਹਾ, “ਮੈਂ ਆਈਆਈਐਸਐਸ ਸ਼ਾਂਗਰੀ ਲਾ ਡਾਇਲਾਗ ਵਿਚ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਅੱਗੇ ਕਿਹਾ, “ਅਸੀਂ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕੀਤੀ। ਇਨ੍ਹਾਂ ਮੁੱਦਿਆਂ ਵਿੱਚ ਯੂਕਰੇਨ ਦੀ ਹਵਾਈ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਐਫ-16 ਗਠਜੋੜ, ਦੁਵੱਲੇ ਸੁਰੱਖਿਆ ਸਮਝੌਤੇ ਦਾ ਖਰੜਾ ਤਿਆਰ ਕਰਨਾ ਸ਼ਾਮਲ ਹੈ।”
ਜ਼ੇਲੇਨਸਕੀ ਨੇ ਰੂਸ ਦੇ ਨਾਲ ਚੱਲ ਰਹੇ ਯੁੱਧ ਦੌਰਾਨ ਯੂਕਰੇਨ (Ukraine) ਨੂੰ ਅਮਰੀਕਾ ਦੇ ਸਮਰਥਨ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ”ਰੱਖਿਆ ਅਤੇ ਸਿਆਸੀ ਖੇਤਰ ‘ਚ ਅਹਿਮ ਭੂਮਿਕਾ ਨਿਭਾਉਣ ਲਈ ਅਮਰੀਕਾ ਦਾ ਧੰਨਵਾਦ। ਜਿਕਰਯੋਗ ਹੈ ਕਿ ਕਿ ਸ਼ਾਂਗਰੀ ਲਾ ਡਾਇਲਾਗ ਦਾ ਪ੍ਰੋਗਰਾਮ 31 ਮਈ ਤੋਂ 2 ਜੂਨ ਤੱਕ ਕੀਤਾ ਗਿਆ ਸੀ।