July 5, 2024 12:12 am

12ਵੀਂ ਜਮਾਤ ਦੀ ਲਾਜ਼ਮੀ ਅੰਗਰੇਜ਼ੀ ਵਿਸ਼ੇ ਦੀ ਮੁਲਤਵੀ ਕੀਤੀ ਪ੍ਰੀਖਿਆ 24 ਮਾਰਚ ਨੂੰ ਕਰਵਾਈ ਜਾਵੇਗੀ

ਚੰਡੀਗੜ੍ਹ, 09 ਮਾਰਚ 2023: ਪੰਜਾਬ ਸਕੂਲ ਸਿੱਖਿਆ ਬੋਰਡ ਨੇ 24 ਫ਼ਰਵਰੀ ਨੂੰ 12ਵੀਂ ਜਮਾਤ ਦੀ ਮੁਲਤਵੀ ਕੀਤੀ ਅੰਗਰੇਜ਼ੀ ਵਿਸ਼ੇ ਪ੍ਰੀਖਿਆ ਲੈਣ ਲਈ ਨਵੀਂ ਮਿਤੀ ਨਿਰਧਾਰਿਤ ਕਰਨ ਦੇ ਨਾਲ-ਨਾਲ 12ਵੀਂ ਜਮਾਤ ਦੀ ਡੇਟਸ਼ੀਟ ਵਿਚ ਵੀ ਅੰਸ਼ਿਕ ਸੋਧ ਕੀਤੀ ਹੈ ।ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੇ ਉਪ ਸਕੱਤਰ ਮਨਮੀਤ ਸਿੰਘ ਭੱਠਲ ਨੇ ਦੱਸਿਆ ਕਿ ਸਿੱਖਿਆ ਬੋਰਡ ਵਲੋਂ 24 ਫ਼ਰਵਰੀ ਨੂੰ 12ਵੀਂ ਜਮਾਤ ਦੀ ਲਾਜ਼ਮੀ ਅੰਗਰੇਜ਼ੀ ਵਿਸ਼ੇ ਦੀ ਮੁਲਤਵੀ ਕੀਤੀ ਪ੍ਰੀਖਿਆ ਹੁਣ 24 ਮਾਰਚ ਨੂੰ ਪਹਿਲਾਂ ਨਿਰਧਾਰਿਤ ਸਮੇਂ ਅਤੇ ਪ੍ਰੀਖਿਆ ਕੇਂਦਰਾਂ ’ਤੇ ਕਰਵਾਈ ਜਾਵੇਗੀ ਜਦਕਿ 24 ਮਾਰਚ ਨੂੰ ਕਰਵਾਈ ਜਾਣ ਵਾਲੀ 12ਵੀਂ ਜਮਾਤ ਦੀ ਗੁਰਮਤਿ ਸੰਗੀਤ (039) ਵਿਸ਼ੇ ਦੀ ਪਰੀਖਿਆ ਹੁਣ ਪਹਿਲਾਂ ਨਿਰਧਾਰਿਤ ਮਿਤੀ ਦੀ ਥਾਂ 24 ਅਪ੍ਰੈਲ ਨੂੰ ਪਹਿਲਾਂ ਨਿਰਧਾਰਿਤ ਸਮੇਂ ਅਤੇ ਪ੍ਰੀਖਿਆ ਕੇਂਦਰਾਂ ’ਤੇ ਹੀ ਕਰਵਾਈ ਜਾਵੇਗੀ।