22 ਅਕਤੂਬਰ 2024: ਹਲਕਾ ਮੰਡੀ ਗੋਬਿੰਦਗੜ ਦੇ ਇਲਾਕਾ ਇਕਬਾਲ ਨਗਰ ਤੋਂ ਇਕ ਖਬਰ ਸਾਹਮਣੇ ਆ ਰਹੀ ਹੀ ਜਿੱਥੇ ਕਿ ਇੱਕ ਨਜ਼ਦੀਕੀ ਪਿੰਡ ਬਦੀਨਪੁਰ ਦੇ ਨਿਵਾਸੀ ਪੁਲਿਸ ਮੁਲਾਜ਼ਮ ਨਸ਼ੀਲਾ ਪਦਾਰਥ ਖਰੀਦਣ ਆਇਆ ਸੀ ਜਿਸ ਨੂੰ ਇਲਾਕੇ ਦੇ ਲੋਕਾਂ ਨੇ ਕਾਬੂ ਕਰ ਲਿਆ ਹੈ। ਇਲਾਕਾ ਨਿਵਾਸੀਆਂ ਮੁਤਾਬਕ ਇਹ ਮੁਲਾਜ਼ਮ ਇਕਬਾਲ ਨਗਰ ਇਲਾਕੇ ਵਿੱਚੋਂ ਕਥਿਤ ਤੌਰ ਤੇ ਚਿੱਟਾ ਖਰੀਦਣ ਵਾਸਤੇ ਆਪਣੀ ਇੱਕ ਸਾਥੀ ਨਾਲ ਆਇਆ ਸੀ। ਹਲਕੇ ਦੇ ਕੌਂਸਲਰ ਵਿਨੀਤ ਕੁਮਾਰ ਬਿੱਟੂ ਅਤੇ ਉਸਦੇ ਸਾਥੀਆਂ ਵੱਲੋਂ ਕਾਬੂ ਕਰਕੇ ਪੁਲਿਸ ਮੁਲਾਜ਼ਮ ਨੂੰ ਪੁਲਿਸ ਦੇ ਹਵਾਲੇ ਹੀ ਕਰ ਦਿੱਤਾ ਗਿਆ। ਇਸ ਸਬੰਧੀ ਥਾਣਾ ਮੰਡੀ ਗੋਬਿੰਦਗੜ ਦੇ ਮੁਖੀ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਜਾਂਚ ਜਾਰੀ ਹੈ ਜਿਸ ਦਾ ਛੇਤੀ ਹੀ ਖੁਲਾਸਾ ਕੀਤਾ ਜਾਵੇਗਾ।
ਜਨਵਰੀ 18, 2025 5:59 ਬਾਃ ਦੁਃ