ਸੰਗਰੂਰ, 01 ਮਾਰਚ, 2023: ਸੁਰੇਂਦਰ ਲਾਂਬਾ ਆਈਪੀਐੱਸ, ਐਸ.ਐਸ.ਪੀ. ਸੰਗਰੂਰ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਭਵਾਨੀਗੜ੍ਹ ਵਿਖੇ ਪਿੰਡ ਖੇੜੀ ਚੰਦਵਾਂ ਮਿਤੀ 25.02.23 ਨੂੰ ਘਰ ਦੀ ਮਾਲਕਨ ਦੇ ਅੰਨੇ ਕਤਲ ਨੂੰ ਸੁਲਝਾਉਂਦੇ ਹੋਏ ਘਰ ਦੇ ਨੌਕਰ ਨੂੰ ਗ੍ਰਿਫਤਾਰ ਕਰਕੇ ਚੋਰੀ ਸੁਦਾ ਰਾਇਫਲ, ਮ੍ਰਿਤਕ ਦਾ ਮੋਬਾਇਲ ਫੋਨ ਅਤੇ ਆਲਾ ਜਰਬ ਕੁਹਾੜੀ ਬਰਾਮਦ ਕੀਤੀ ਗਈ ਹੈ।
ਸੁਰੇਂਦਰ ਲਾਂਬਾ ਆਈ.ਪੀ.ਐਸ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਿਰਮਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਖੇੜੀ ਚੰਦਵਾਂ ਨੇ ਇਤਲਾਹ ਦਿੱਤੀ ਕਿ ਮਿਤੀ 25.02.2023 ਨੂੰ ਉਹ ਤੂੜੀ ਵਾਲੀ ਮਸ਼ੀਨ ਲੈ ਕਰ ਜੌਲੀਆਂ ਗਿਆ ਹੋਇਆ ਸੀ ਉਸਦੀ ਘਰਵਾਲੀ ਪਰਮਜੀਤ ਕੌਰ ਘਰ ਇਕੱਲੀ ਸੀ ਤਾਂ ਵਕਤ 01.20 PM ਪਰ ਮੁਦੱਈ ਦੇ ਨੌਕਰ ਨੇ ਉਸਨੂੰ ਫੋਨ ਕਰਕੇ ਦੱਸਿਆ ਕਿ ਵਿਹੜੇ ਵਿੱਚ ਬੀਬੀ ਦੇ ਸਿਰ ਪਰ ਕੋਈ ਸੱਟ ਮਾਰ ਗਿਆ ਜੋ ਧਰਤੀ ਪਰ ਡਿੱਗੀ ਪਈ ਹੈ ਤਾਂ ਮੁਦੱਈ ਨੇ ਘਰ ਪਹੁੰਚ ਕੇ ਦੇਖਿਆ ਤਾਂ ਉਸਦੀ ਘਰਵਾਲੀ ਦੇ ਸਿਰ ਪਰ ਗੰਭੀਰ ਸੱਟ ਵੱਜਣ ਕਾਰਨ ਉਸਦੀ ਮੌਤ ਹੋਈ ਪਈ ਸੀ।
ਉਸ ਤੋਂ ਬਾਅਦ ਮੁਦੱਈ ਮੁਕੱਦਮਾ ਨੇ ਘਰ ਦੇ ਕਮਰੇ ਅੰਦਰ ਚੈਕ ਕਰਨ ਪਰ ਦੇਖਿਆ ਕਿ ਉਸਦੀ ਲਾਇਸੰਸੀ ਰਾਇਫਲ, ਮੋਬਾਇਲ ਫੋਨ ਵੀ ਚੋਰੀ ਸੀ। ਜਿਸ ਪਰ ਮੁਕੱਦਮਾ ਨੰਬਰ 39 ਮਿਤੀ 25.02.2023 ਅ/ਧ 302, 379 ਹਿੰ:ਡੰ: ਥਾਣਾ ਭਵਾਨੀਗੜ੍ਹ ਦਰਜ਼ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਮਾਮਲਾ ਸੰਗੀਨ ਹੋਣ ਕਰਕੇ ਮੋਹਿਤ ਅਗਰਵਾਲ PPS ਡੀ.ਐਸ.ਪੀ. ਭਵਾਨੀਗੜ੍ਹ, ਕਰਨ ਸਿੰਘ ਸੰਧੂ PPS ਡੀ.ਐਸ.ਪੀ. (ਡੀ) ਸੰਗਰੂਰ, ਇੰਸਪੈਕਟਰ ਦੀਪਇੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਬਹਾਦਰ ਸਿੰਘ ਵਾਲਾ ਅਤੇ ਪ੍ਰਤੀਕ ਜਿੰਦਲ ਮੁੱਖ ਅਫਸਰ ਥਾਣਾ ਭਵਾਨੀਗੜ੍ਹ ਦੀ ਡਿਊਟੀ ਲਗਾਈ ਗਈ।
ਟੀਮ ਵੱਲੋਂ ਟੈਕਨੀਕਲ ਤਰੀਕੇ ਨਾਲ ਤਫਤੀਸ ਅਮਲ ਵਿੱਚ ਲਿਆੳੇੁਂਦੇ ਹੋਏ ਇਸ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋਸੀ ਨਤੀਸ਼ ਸਰਮਾਂ ਪੁੱਤਰ ਸਿਕੰਦਰ ਸਰਮਾਂ ਵਾਸੀ ਸਹੁਰੀਆ ਸੁਭਾਏ ਮਲਿਕ ਕਾਮਤ ਟੋਲਾ ਜਾਨਕੀਨਗਰ ਜਿਲ੍ਹਾ ਪੁਰਨੀਆ (ਬਿਹਾਰ) ਹਾਲ ਪਿੰਡ ਖੇੜੀ ਚੰਦਵਾਂ, ਉਮਰ ਕਰੀਬ 20 ਸਾਲ (ਮ੍ਰਿਤਕ ਦੇ ਘਰ ਨੌਕਰ ਰੱਖਿਆ ਹੋਇਆ ਸੀ) ਨੂੰ ਨਾਮਜਦ ਕਰਕੇ ਦੌਰਾਨੇ ਤਫਤੀਸ ਮਿਤੀ 01.03.2023 ਨੂੰ ਸੰਗਰੂਰ ਰੇਲਵੇ ਸ਼ਟੇਸ਼ਨ ਦੇ ਨੇੜਿਓ ਗ੍ਰਿਫਤਾਰ ਕੀਤਾ ਗਿਆ ਅਤੇ ਉਸਦੇ ਕਬਜਾ ਵਿੱਚੋਂ ਵਾਰਦਾਤ ਸਮੇਂ ਵਰਤੀ ਕੁਹਾੜੀ ਲੋਹਾ, ਚੋਰੀ ਕੀਤੀ 12 ਬੋਰ ਰਾਇਫਲ ਅਤੇ ਮ੍ਰਿਤਕ ਦਾ ਮੋਬਾਇਲ ਫੋਨ ਬਰਾਮਦ ਕਰਾਇਆ ਗਿਆ।
ਦੌਰਾਨੇ ਪੁੱਛਗਿਛ ਇਹ ਗੱਲ ਸਾਹਮਣੇ ਆਈ ਹੈ ਕਿ ਦੋਸੀ ਨਤੀਸ ਸ਼ਰਮਾ ਘਰ ਵਿੱਚ ਨੌਕਰ ਰੱਖਿਆ ਹੋਇਆ ਸੀ। ਪਰਮਜੀਤ ਕੌਰ ਪਰ ਪਹਿਲਾਂ ਹੀ ਗਲਤ ਨਜਰ ਰੱਖਦਾ ਸੀ। ਮਿਤੀ 25.02.2023 ਨੂੰ ਮ੍ਰਿਤਕ ਪਰਮਜੀਤ ਕੌਰ ਘਰ ਵਿੱਚ ਇਕੱਲੀ ਸੀ, ਜਦੋਂ ਦੁਪਹਿਰ ਸਮੇਂ ਇਹਨਾਂ ਦਾ ਨੌਕਰ ਨਤੀਸ ਸ਼ਰਮਾ ਖੇਤ ਤੋਂ ਘਰ ਆਇਆ ਤਾਂ ਨੌਕਰ ਨਤੀਸ ਕੁਮਾਰ ਨੇ ਪਰਮਜੀਤ ਕੌਰ ਨੂੰ ਘਰ ਵਿੱਚ ਇਕੱਲੀ ਪਾ ਕੇ ਉਸ ਨਾਲ ਛੇੜਛਾੜ ਕਰਨ ਦੀ ਕੋਸਿਸ ਕੀਤੀ ਅਤੇ ਮ੍ਰਿਤਕ ਪਰਮਜੀਤ ਕੌਰ ਦੇ ਵਿਰੋਧ ਕਰਨ ਪਰ ਦੋਵਾਂ ਦੀ ਹੱਥੋਪਈ ਹੋ ਗਈ ਤਾਂ ਨੌਕਰ ਨਤੀਸ ਸ਼ਰਮਾ ਵੱਲੋਂ ਘਰ ਦੇ ਇੱਕ ਪਾਸੇ ਪਈ ਲੋਹੇ ਦੀ ਕੁਹਾੜੀ ਚੁੱਕ ਕੇ ਪਰਮਜੀਤ ਕੌਰ ਦੇ ਸਿਰ ਵਿੱਚ ਮਾਰੀ, ਜਿਸ ਕਾਰਨ ਪਰਮਜੀਤ ਕੌਰ ਦੀ ਮੌਕਾ ਪਰ ਹੀ ਮੌਤ ਹੋ ਗਈ।
ਦੋਸੀ ਨਤੀਸ ਸ਼ਰਮਾ ਨੇ ਇਸ ਵਾਰਦਾਤ ਨੂੰ ਚੋਰੀ ਦੌਰਾਨ ਕਿਸੇ ਨਾਮਲੂਮ ਵਿਅਕਤੀ ਵੱਲੋਂ ਕਤਲ ਕਰਨ ਦਾ ਰੂਪ ਦੇਣ ਲਈ ਘਰ ਵਿੱਚ ਪਿਆ ਬੈਡ ਖੋਲਕੇ ਉਸ ਵਿਚੋਂ ਕੱਪੜੇ ਖਿਲਾਰ ਦਿੱਤੇ ਅਤੇ ਉਥੇ ਪਈ ਰਾਈਫਲ ਵੀ ਚੁੱਕ ਕੇ ਤੂੜੀ ਵਾਲੇ ਕੋਠੇ ਵਿੱਚ ਲੁਕਾ ਦਿੱਤੀ ਸੀ ਅਤੇ ਮੋਬਾਇਲ ਫੋਨ ਉਸਨੇ ਆਪਣੇ ਕਮਰੇ ਵਿੱਚ ਲੁੱਕੋ ਕੇ ਰੱਖ ਦਿੱਤਾ ਸੀ।