July 6, 2024 6:30 pm
Murder

ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾਈ ਕਤਲ ਦੀ ਗੁੱਥੀ, ਨੂੰਹ ਹੀ ਨਿਕਲੀ ਸੱਸ ਦੀ ਕਾਤਲ

ਅੰਮ੍ਰਿਤਸਰ, 28 ਫਰਵਰੀ 2023: ਅਜਨਾਲਾ ਪੁਲਿਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਸੈਂਸਰਾ ਕਲਾਂ ਵਿਖੇ ਇਕ ਬਜ਼ੁਰਗ ਔਰਤ ਦੇ ਕਤਲ (Murder) ਦੀ ਗੁੱਥੀ ਨੂੰ ਥਾਣਾ ਝੰਡੇਰ ਦੀ ਪੁਲਿਸ ਨੇ 24 ਘੰਟਿਆਂ ਅੰਦਰ ਹੀ ਸੁਲਝਾਉਂਦਿਆਂ ਕਤਲ ਕਰਨ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ | ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਅਜਨਾਲਾ ਦੇ ਡੀਐਸਪੀ ਨੇ ਦੱਸਿਆ ਕਿ ਪਿੰਡ ਸੈਂਸਰਾ ਕਲਾਂ ‘ਚ 24 ਫਰਵਰੀ ਨੂੰ ਇਕ ਬਜ਼ੁਰਗ ਔਰਤ ਅਮਰਜੀਤ ਕੌਰ ਦੇ ਕਤਲ ਸਬੰਧੀ ਮ੍ਰਿਤਕ ਔਰਤ ਦੇ ਭਰਾ ਮਹਿੰਦਰ ਸਿੰਘ ਵਾਸੀ ਬੱਲ ਸਚੰਦਰ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੀ ਪੁਲਿਸ ਵੱਲੋਂ ਬੜੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ |

ਇਸੇ ਦੌਰਾਨ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋ ਮ੍ਰਿਤਕ ਔਰਤ ਦੀ ਨੂੰਹ ਨਰਿੰਦਰਜੀਤ ਕੌਰ ਪਤਨੀ ਸੁਰਜੀਤ ਸਿੰਘ ਨੂੰ ਸ਼ੱਕ ਦੇ ਅਧਾਰ ‘ਤੇ ਹਿਰਾਸਤ ਵਿੱਚ ਲੈ ਕੇ ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ‘ਚ ਉਸਨੇ ਮੰਨਿਆਂ ਕਿ ਮੇਰੀ ਸੱਸ ਨਾਲ ਅਕਸਰ ਮੇਰੀ ਲੜਾਈ ਰਹਿੰਦੀ ਸੀ ਤੇ ਅੱਕ ਕੇ ਮੈ ਪਹਿਲਾਂ ਤਾਂ ਉਸਦੇ ਸਿਰ ਵਿੱਚ ਬਾਲਾ ਮਾਰਿਆ, ਫੇਰ ਕਰੰਟ ਲਾਇਆ ਤੇ ਅਖੀਰ ‘ਚ ਉਸ ਨੂੰ ਰੱਸੀ ਨਾਲ ਫਾਹ ਦੇ ਕੇ ਮਾਰ (Murder) ਦਿੱਤਾ |

ਉਸਨੇ ਦੱਸਿਆ ਕਿ ਆਪਣੇ ਰਿਸ਼ਤੇਦਾਰਾਂ ਨੂੰ ਝੂਠ ਬੋਲਿਆ ਕਿ ਉਸਦੀ ਕਰੰਟ ਲੱਗਣ ਨਾਲ ਮੌਤ ਹੀ ਗਈ ਹੈ। ਉਧਰ ਪੁਲਿਸ ਵੱਲੋ ਦੋਸ਼ੀ ਔਰਤ ਨਰਿੰਦਰਜੀਤ ਕੌਰ ਨੂੰ ਕਤਲ ‘ਚ ਵਰਤਿਆ ਗਿਆ ਬਾਲਾ, ਰੱਸੀ ਤੇ ਕਰੰਟ ਵਾਲੀ ਤਾਰ ਸਮੇਤ ਗ੍ਰਿਫਤਾਰ ਕਰਕੇ ਅੱਜ ਜੁਡੀਸ਼ੀਅਲ ਮੈਜਿਸਟਰੇਟ ਅਜਨਾਲਾ ਚਰਨਪ੍ਰੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।