ਪੁਲਿਸ ਨੇ ਭਗਵਾਨ ਵਾਲਮੀਕਿ ਦੀ ਬੇਅਦਬੀ ਕਰਨ ਵਾਲੇ ਲੋਕਾਂ ਖ਼ਿਲਾਫ਼ ਕੀਤਾ ਮਾਮਲਾ ਦਰਜ

7 ਨਵੰਬਰ 2024: ਬੀਤੇ ਦਿਨੀ ਪਠਾਨਕੋਟ (Pathankot) ਦੇ ਵਿੱਚ ਵਾਲਮੀਕੀ ਸਮਾਜ (Valmiki community) ਵੱਲੋਂ ਧਰਨਾ ਦਿੱਤਾ ਗਿਆ ਸੀ ਜਿਸ ਦਾ ਕਾਰਨ ਦੱਸਿਆ ਜਾ ਰਿਹਾ ਸੀ ਕੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਭਗਵਾਨ ਵਾਲਮੀਕੀ ਦੇ ਪੋਸਟਰ (poster) ਦੇ ਉੱਪਰ ਜੁੱਤੀਆਂ ਵਾਲਾ ਪੋਸਟਰ ਲਗਾ ਦਿੱਤਾ ਗਿਆ ਸੀ,ਜਿਸ ਦੇ ਚਲਦੇ ਪੁਲਿਸ ਪ੍ਰਸ਼ਾਸਨ ਧਰਨੇ ਤੋਂ ਬਾਅਦ ਹਰਕਤ ਦੇ ਵਿੱਚ ਆਈ ਗਈ ਅਤੇ ਅੱਜ ਪੁਲਿਸ ਵੱਲੋਂ ਉਹਨਾਂ ਪੰਜ ਆਰੋਪੀਆਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨਾਂ ਨੇ ਇਹ ਬੇਅਦਬੀ ਕੀਤੀ ਸੀ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਪ੍ਰਭਾਰੀ ਨੇ ਦੱਸਿਆ ਕਿ ਕੱਲ ਕੁਝ ਲੋਕਾਂ ਵੱਲੋਂ ਭਗਵਾਨ ਵਾਲਮੀਕੀ ਦੇ ਪੋਸਟਰ ਦੀ ਬੇਅਦਬੀ ਕੀਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਐਕਸ਼ਨ ਕਰਦੇ ਹੋਏ ਅੱਜ ਪੰਜ ਆਰੋਪੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਉਹਨਾਂ ਨੇ ਐਸੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਗਲਤ ਹਰਕਤ ਪਠਾਣਕੋਟ ਦੇ ਵਿੱਚ ਨਾ ਕੀਤੀ ਜਾਵੇ। ਨਹੀਂ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ|

Scroll to Top