July 7, 2024 11:53 am
ਥਾਣੇਦਾਰ

ਘਰਵਾਲੀ ਤੇ ਪੁੱਤਰ ਦਾ ਕਤਲ ਕਰਨ ਵਾਲੇ ਥਾਣੇਦਾਰ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਗੁਰਦਾਸਪੁਰ 04, ਅਪ੍ਰੈਲ 2023: ਗੁਰਦਾਸਪੁਰ ਦੇ ਪਿੰਡ ਭੁੰਬਲੀ (Bhumbli) ਵਿੱਚ ਇਕ ਥਾਣੇਦਾਰ ਵਲੋਂ ਆਪਣੇ ਨੌਜਵਾਨ ਪੁੱਤਰ ਅਤੇ ਘਰਵਾਲੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਇਸ ਮਾਮਲੇ ਵਿੱਚ ਖ਼ਬਰ ਸਾਹਮਣੇ ਆ ਰਹੀ ਹੈ ਕਿ ਏਐਸਆਈ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ | ਅੱਜ ਗੁਰਦਾਸਪੁਰ ਦੇ ਪਿੰਡ ਭੁੰਬਲੀ ਵਿੱਚ ਪੰਜਾਬ ਪੁਲਿਸ ਦੇ ਏਐਸਆਈ ਭੂਪਿੰਦਰ ਸਿੰਘ (48 ਸਾਲ) ਨੇ ਆਪਣੀ ਘਰਵਾਲੀ ਬਲਜੀਤ ਕੌਰ (40 ਸਾਲ) ਅਤੇ ਨੌਜਵਾਨ ਪੁੱਤਰ ਬਲਪ੍ਰੀਤ ਸਿੰਘ (19 ਸਾਲ) ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ |

ਦੱਸਿਆ ਜਾ ਰਿਹਾ ਹੈ ਕਿ ਆਪਣੀ ਘਰਵਾਲੀ ਅਤੇ ਪੁੱਤਰ ਨੂੰ ਗੋਲੀ ਮਾਰਨ ਤੋਂ ਬਾਅਦ ਏਐਸਆਈ ਭੁਪਿੰਦਰ ਸਿੰਘ ਪਿੰਡ ਦੀ ਹੀ ਇਕ ਲੜਕੀ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਿਆ ਸੀ ਅਤੇ ਬਟਾਲਾ ਦੇ ਨੇੜੇ ਇਕ ਪਿੰਡ ਵਿਚ ਆਪਣੇ ਰਿਸ਼ਤੇਦਾਰਾਂ ਦੇ ਘਰ ਵਿੱਚ ਲੁਕਿਆ ਸੀ। ਪੁਲਿਸ ਨੇ ਉਸਦੇ ਲੁੱਕਣ ਦੇ ਟਿਕਾਣੇ ਨੂੰ ਟਰੇਸ਼ ਕਰ ਲਿਆ ਗਿਆ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਕਾਫੀ ਘੰਟਿਆਂ ਤੋਂ ਇਸ ਨੂੰ ਆਤਮ-ਸਮਰਪਣ ਕਰਨ ਲਈ ਕਿਹਾ |

ਐਸ ਐਸਪੀ ਬਟਾਲਾ ਅਨੁਸਾਰ ਇਸ ਦੇ ਰਿਸ਼ਤੇਦਾਰ ਵੀ ਇਸ ਨੂੰ ਆਤਮ-ਸਮਰਪਣ ਕਰਨ ਕਰਨ ਲਈ ਦਬਾਅ ਬਣਾ ਰਹੇ ਸਨ, ਪਰ ਦੇਰ ਸ਼ਾਮ ਇਸ ਏਐਸਆਈ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਸੂਤਰਾਂ ਮੁਤਾਬਕ ਜਦੋਂ ਗੰਭੀਰ ਹਾਲਤ ਵਿੱਚ ਜ਼ਖਮੀ ਏਐਸਆਈ ਭੁਪਿੰਦਰ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ, ਪਰ ਉਥੇ ਉਸਦੀ ਮੌਤ ਹੋ ਗਈ |