Drugs

ਪੁਲਿਸ ਵਲੋਂ 580 ਨਸ਼ੀਲੀਆਂ ਗੋਲੀਆਂ ਅਤੇ 30 ਕਿੱਲੋ ਭੁੱਕੀ ਸਮੇਤ ਦੋ ਵਿਅਕਤੀ ਕਾਬੂ

ਸਮਾਣਾ, 22 ਚੰਡੀਗੜ੍ਹ 2023: ਨਸ਼ਿਆਂ (Drugs) ਵਿਰੁੱਧ ਚਲਾਈ ਮੁਹਿੰਮ ਤਹਿਤ ਸਮਾਣਾ ਸਦਰ ਪੁਲਿਸ ਨੇ 580 ਨਸ਼ੀਲੀਆਂ ਗੋਲੀਆਂ ਅਤੇ 30 ਕਿੱਲੋ ਭੁੱਕੀ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਜੋਗਾ ਸਿੰਘ ਪੁੱਤਰ ਅਮਰਜੀਤ ਸਿੰਘ ਪਿੰਡ ਮੁਰਾਦਪੁਰਾ ਨੂੰ ਕਾਬੂ ਕਰ ਕੇ ਉਸਦੇ ਕੋਲੋਂ 580 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਜ਼ਿਕਰਯੋਗ ਹੈ ਕਿ ਮੁਲਜ਼ਮ ਦੀ ਪਤਨੀ ਪਿਛਲੇ ਪੰਜ ਸਾਲ ਤੋ ਸਜ਼ਾ ਕੱਟ ਰਹੀ ਹੈ |

ਇੱਕ ਹੋਰ ਦੂਜੇ ਮਾਮਲੇ ਵਿਚ ਤੇਜ ਕਲੋਨੀ ਦਾ ਰਹਿਣ ਵਾਲਾ ਹਰਮੀਤ ਸਿੰਘ ਪੁੱਤਰ ਗੁਰਦੀਪ ਸਿੰਘ ਨੂੰ ਕਾਬੂ ਕਰਕੇ ਉਸ ਨੂੰ ਪੰਜ ਕਿੱਲੋ ਭੁੱਕੀ ਸਣੇ ਗਾਜ਼ੀਪੁਰ ਡਰੇਨ ਤੋ ਕਾਬੂ ਕੀਤਾ ਗਿਆ ਹੈ | ਪੁੱਛਗਿੱਛ ਦੌਰਾਨ ਉਸ ਦੇ ਘਰ ਤੋਂ 25 ਕਿੱਲੋ ਭੁੱਕੀ ਬਰਾਮਦ ਕੀਤੀ ਗਈ ਹੈ | ਇਹਨਾਂ ਦੋਵਾਂ ਦੇ ਖ਼ਿਲਾਫ਼ ਐਫਆਰਆਈ 32 ਅਤੇ 33 ਨੰਬਰ ਦਰਜ ਕੀਤੀ ਗਈ ਹੈ , ਇਨ੍ਹਾਂ ਨੂੰਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ |

ਵਿਦੇਸ਼

Scroll to Top