Site icon TheUnmute.com

ਪੁਲਿਸ ਨੇ ਪਨਗ੍ਰੇਨ ਦੇ ਗੋਦਾਮਾਂ ‘ਚੋਂ ਕਣਕ ਚੋਰੀ ਕਰਨ ਵਾਲੇ ਤਿੰਨ ਚੋਰਾ ਨੂੰ ਕੀਤਾ ਕਾਬੂ

ਪਨਗ੍ਰੇਨ

ਪਟਿਆਲਾ 29 ਅਗਸਤ 2022: ਪਟਿਆਲਾ ਦੇ ਹਲਕਾ ਸਮਾਣਾ (Samana) ਦੇ ਬੰਮਣਾ ਰੋਡ ‘ਤੇ ਸਥਿਤ ਪਨਗਰੇਨ ਕਾਰਪੋਰੇਸ਼ਨ ਦੇ ਗੋਦਾਮ ‘ਚੋਂ ਕਣਕ ਚੋਰੀ ਕਰਨ ਵਾਲੇ ਤਿੰਨ ਚੋਰਾਂ ਨੂੰ ਪੁਲਿਸ ਨੇ ਅੱਠ ਕੁਇੰਟਲ ਕਣਕ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਜਿਨ੍ਹਾਂ ਦੀ ਪਹਿਚਾਣ ਰਾਜੁ ਸਿੰਘ ਤੇ ਸੁਖਚੈਨ ਸਿੰਘ ਪਿੰਡ ਆਲਮਪੁਰ ਅਤੇ ਸੁਖਵਿੰਦਰ ਸਿੰਘ ਵਾਸੀ ਪਿੰਡ ਬਾਲਦ ਖੁਰਦ ਵੱਜੋ ਹੋਈ ਹੈ |

ਜਾਣਕਾਰੀ ਦਿੰਦਿਆਂ ਸਦਰ ਥਾਣਾ ਮੁਖੀ ਮਹਿਮਾ ਸਿੰਘ ਨੇ ਦੱਸਿਆ ਕਿ ਪਿੰਡ ਬੰਮਣਾ ਦੇ ਨਾਲ ਲੱਗਦੇ ਪਨਗਰੇਨ ਦੇ ਗੋਦਾਮ ਵਿੱਚ ਸੁਖਵਿੰਦਰ ਸਿੰਘ ਜੋ ਬਤੌਰ ਉੱਥੇ ਗਾਰਡ ਦੀ ਨੌਕਰੀ ਕਰਦਾ ਹੈ, ਉਥੇ ਹੀ ਰਾਜੂ ਸਿੰਘ ਸੁਖਚੈਨ ਸਿੰਘ ਜੋ ਕਿ ਪ੍ਰਾਈਵੇਟ ਤੌਰ ‘ਤੇ ਕੰਮ ਕਰਦੇ ਹਨ ਇਹ ਤਿੰਨੇ ਆਪਸੀ ਮਿਲੀਭੁਗਤ ਨਾਲ ਗੋਦਾਮ ਵਿਚੋਂ ਕਣਕ ਚੋਰੀ ਕਰਦੇ ਸਨ |

ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅੱਜ ਇਹ ਚੋਰੀ ਹੋਈ ਹੈ, ਪੁਲੀਸ ਵੱਲੋਂ ਕੀਤੀ ਨਾਕਾਬੰਦੀ ਦੌਰਾਨ ਇਨ੍ਹਾਂ ਤਿੰਨਾਂ ਨੂੰ ਅੱਠ ਕੁਇੰਟਲ ਕਣਕ ਸਮੇਤ ਗ੍ਰਿਫ਼ਤਾਰ ਕਰਦਿਆਂ ਕਿਹਾ ਕਿ ਫੜੇ ਗਏ ਤਿੰਨਾਂ ਚੋਰਾਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ | ਜਿਹਨਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ ਹੈ । ਇਹਨਾਂ ਅਤੇ ਇਨ੍ਹਾਂ ਕੋਲੋ ਹੋਰ ਵੀ ਖ਼ੁਲਾਸੇ ਹੋਣ ਦੀ ਉਮੀਦ ਹੈ |

Exit mobile version