ਚੰਡੀਗੜ੍ਹ 21 ਮਾਰਚ 2024: ਉੱਤਰ ਪ੍ਰਦੇਸ਼ ਦੇ ਬਦਾਊਂ (Badaun) ਜ਼ਿਲੇ ‘ਚ ਮੰਗਲਵਾਰ ਸ਼ਾਮ ਨੂੰ ਦੋ ਬੱਚਿਆਂ ਦੇ ਕਤਲ ਦੀ ਸਨਸਨੀਖੇਜ਼ ਘਟਨਾ ਦੇ ਦੂਜੇ ਮੁਲਜ਼ਮ ਨੂੰ ਪੁਲਿਸ ਨੇ ਬਰੇਲੀ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਬਰੇਲੀ ਦੇ ਬਾਰਾਦਰੀ ਥਾਣੇ ਦੇ ਨਾਲ ਮਿਲ ਕੇ ਉਸ ਨੂੰ ਸੈਟੇਲਾਈਟ ਚੌਰਾਹੇ ਤੋਂ ਗ੍ਰਿਫਤਾਰ ਕੀਤਾ ਹੈ। ਜਾਵੇਦ ‘ਤੇ 25 ਹਜ਼ਾਰ ਰੁਪਏ ਦਾ ਇਨਾਮ ਸੀ।
ਬਦਾਊਂ (Badaun) ਦੇ ਐਸਐਸਪੀ ਆਲੋਕ ਪ੍ਰਿਯਦਰਸ਼ੀ ਨੇ ਦੱਸਿਆ ਕਿ ਮੁਲਜ਼ਮ ਜਾਵੇਦ ਨੂੰ ਬਰੇਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਵੇਦ ਖੁਦ ਨੂੰ ਸਮਰਪਣ ਕਰਨ ਲਈ ਉਥੇ ਬਾਰਾਦਰੀ ਪੁਲਿਸ ਚੌਕੀ ਪਹੁੰਚਿਆ ਸੀ, ਜਿਸ ਤੋਂ ਬਾਅਦ ਵੀਡੀਓ ਵੀ ਜਾਰੀ ਕੀਤੀ ਗਈ ਸੀ। ਉਹ ਆਪਣਾ ਨਾਂ ਜਾਵੇਦ ਦੱਸ ਰਿਹਾ ਹੈ। ਜਾਵੇਦ ਦਾ ਕਹਿਣਾ ਹੈ ਕਿ ਉਸਨੇ ਕੁਝ ਨਹੀਂ ਕੀਤ, ਜੋ ਕੁਝ ਕੀਤਾ ਹੈ, ਉਸ ਦੇ ਵੱਡੇ ਭਰਾ ਨੇ ਕੀਤਾ ਹੈ। ਪੁਲਿਸ ਜਾਵੇਦ ਤੋਂ ਪੁੱਛਗਿੱਛ ਕਰ ਰਹੀ ਹੈ।
ਜਿਕਰਯੋਗ ਹੈ ਕਿ ਠੇਕੇਦਾਰ ਦੇ ਘਰ ਦੇ ਸਾਹਮਣੇ ਹੇਅਰ ਸੈਲੂਨ ਚਲਾਉਣ ਵਾਲੇ ਸਾਜਿਦ ਨੇ ਦੋ ਬੱਚਿਆਂ ਦਾ ਕਤਲ ਕਰ ਦਿੱਤਾ ਸੀ। ਘਟਨਾ ਦੇ ਤਿੰਨ ਘੰਟੇ ਬਾਅਦ ਪੁਲਿਸ ਨੇ ਕਰੀਬ ਦੋ ਕਿਲੋਮੀਟਰ ਦੂਰ ਘਟਨਾ ਸਥਾਨ ਨੂੰ ਘੇਰ ਲਿਆ ਅਤੇ ਮੁਲਜ਼ਮ ਸਾਜਿਦ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ। ਮੁਕਾਬਲੇ ‘ਚ ਇੰਸਪੈਕਟਰ ਗੌਰਵ ਵਿਸ਼ਨੋਈ ਵੀ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।