ਚੰਡੀਗੜ੍ਹ, 25 ਦਸੰਬਰ 2023: ਫਰਾਂਸ (France) ‘ਚ ਪਿਛਲੇ ਤਿੰਨ ਦਿਨਾਂ ਤੋਂ ਫਸਿਆ ਜਹਾਜ਼ ਅੱਜ ਮੁੰਬਈ ਹਵਾਈ ਅੱਡੇ ‘ਤੇ ਉਤਰੇਗਾ। ਜਿਕਰਯੋਗ ਹੈ ਕਿ ਇਸ ਜਹਾਜ਼ ‘ਚ 303 ਤੋਂ ਜ਼ਿਆਦਾ ਯਾਤਰੀ ਸਵਾਰ ਹਨ ਅਤੇ ਇਨ੍ਹਾਂ ‘ਚ ਜ਼ਿਆਦਾਤਰ ਪੰਜਾਬ ਅਤੇ ਗੁਜਰਾਤ ਦੇ ਸ਼ਾਮਲ ਸਨ । ਫਰਾਂਸ ਦੀ ਸਰਕਾਰ ਨੇ ਮਨੁੱਖੀ ਤਸਕਰੀ ਦੇ ਸ਼ੱਕ ‘ਚ ਇਸ ਜਹਾਜ਼ ਨੂੰ ਰੋਕ ਦਿੱਤਾ ਸੀ।
ਜਿਕਰਯੋਗ ਹੈ ਕਿ ਰੋਮਾਨੀਆ ਦੀ ਲੀਜੈਂਡ ਏਅਰਲਾਈਨਜ਼ ਦੇ ਏ340 ਜਹਾਜ਼ ਨੇ ਦੁਬਈ ਤੋਂ ਨਿਕਾਰਾਗੁਆ ਲਈ ਉਡਾਣ ਭਰੀ ਸੀ। ਇਹ ਜਹਾਜ਼ ਤਕਨੀਕੀ ਖ਼ਰਾਬੀ ਕਾਰਨ ਫਰਾਂਸ (France) ਦੇ ਵੇਟਰੀ ਹਵਾਈ ਅੱਡੇ ‘ਤੇ ਉਤਰਿਆ ਸੀ। ਇਸ ਦੌਰਾਨ ਫਰਾਂਸ ਸਰਕਾਰ ਨੂੰ ਸੂਚਨਾ ਮਿਲੀ ਕਿ ਇਸ ਜਹਾਜ਼ ਰਾਹੀਂ ਮਨੁੱਖੀ ਤਸਕਰੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਫਰਾਂਸ ਨੇ ਇਸ ਜਹਾਜ਼ ਨੂੰ ਰੋਕ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਇਹ ਜਹਾਜ਼ ਕੁਝ ਸਮੇਂ ਬਾਅਦ ਮੁੰਬਈ ਏਅਰਪੋਰਟ ‘ਤੇ ਲੈਂਡ ਕਰ ਸਕਦਾ ਹੈ।