ਚੰਡੀਗੜ੍ਹ, 16 ਜਨਵਰੀ 2025: ਬੌਲੀਵੁੱਡ ਅਦਾਕਾਰ ਸੈਫ ਅਲੀ ਖਾਨ (Saif Ali Khan) ‘ਤੇ ਚਾਕੂ ਨਾਲ ਹਮਲਾ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਹਾਲਾਂਕਿ, ਪੁਲਿਸ ਅਦਾਕਾਰ ਦੇ ਘਰ ਦੀ ਲਗਾਤਾਰ ਜਾਂਚ ਕਰ ਰਹੀ ਹੈ।
ਜਿਕਰਯੋਗ ਹੈ ਕਿ ਵੀਰਵਾਰ ਅੱਧੀ ਰਾਤ ਬਾਂਦਰਾ ‘ਚ ਇਮਾਰਤ ਦੀ 11ਵੀਂ ਮੰਜ਼ਿਲ ‘ਤੇ ਸੈਫ ਦੇ ਘਰ ‘ਤੇ ਹੋਏ ਇਸ ਹਮਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਹਰ ਕੋਈ ਇਸ ਘਟਨਾ ਦੇ ਪਿੱਛੇ ਦਾ ਮਕਸਦ ਜਾਣਨਾ ਚਾਹੁੰਦਾ ਹੈ। ਹਾਲਾਂਕਿ, ਪੁਲਿਸ ਨੇ ਆਪਣੀ ਸ਼ੁਰੂਆਤੀ ਜਾਂਚ ‘ਚ ਕਿਹਾ ਹੈ ਕਿ ਇਹ ਚੋਰੀ ਦਾ ਮਾਮਲਾ ਹੈ। ਅਦਾਕਾਰ ਸੈਫ ਅਲੀ ਖਾਨ ‘ਤੇ ਹੋਏ ਹਮਲੇ ਦੀ ਹੋਰ ਜਾਂਚ ਲਈ ਇੱਕ ਜਾਂਚ ਟੀਮ ਮੁੰਬਈ ਸਥਿਤ ਅਦਾਕਾਰ ਦੇ ਘਰ ਪਹੁੰਚੀ ਹੋਈ ਹੈ ਅਤੇ ਜਾਂਚ ਕਰ ਰਹੀ ਹੈ।
ਅਦਾਕਾਰ (Saif Ali Khan) ਦੇ ਘਰ ਮੌਜੂਦ ਲੋਕਾਂ ‘ਚ ਐਨਕਾਊਂਟਰ ਸਪੈਸ਼ਲਿਸਟ ਦਯਾ ਨਾਇਕ ਵੀ ਸ਼ਾਮਲ ਸਨ, ਜਿਨ੍ਹਾਂ ਨੇ ਘਟਨਾ ਦੇ ਵੇਰਵਿਆਂ ਦੀ ਜਾਂਚ ਕੀਤੀ। ਦਯਾ ਨਾਇਕ ਮੁੰਬਈ ਦੇ ਅੰਡਰਵਰਲਡ ਨਾਲ ਨਜਿੱਠਣ ‘ਚ ਆਪਣੀ ਭੂਮਿਕਾ ਲਈ ਜਾਣਿਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਦਯਾ ਨੇ ਆਪਣੇ ਕਰੀਅਰ ‘ਚ ਲਗਭਗ 80 ਐਨਕਾਊਂਟਰ ਕੀਤੇ ਹਨ।
ਮੁੰਬਈ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ‘ਚ ਕਿਹਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ‘ਚ ਇੱਕ ਮੁਲਜ਼ਮ ਦੀ ਪਛਾਣ ਕਰ ਲਈ ਹੈ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀ ਅੱਗ ਤੋਂ ਬਚਣ ਵਾਲੇ ਖੇਤਰ ‘ਚ ਪੌੜੀਆਂ ਦੀ ਮੱਦਦ ਨਾਲ ਸੈਫ ਦੇ ਘਰ ‘ਚ ਦਾਖਲ ਹੋਇਆ। ਉਕਤ ਵਿਅਕਤੀ ਲੁੱਟ ਦੇ ਇਰਾਦੇ ਨਾਲ ਅਦਾਕਾਰ ਦੇ ਘਰ ਦਾਖਲ ਹੋਇਆ ਸੀ। ਇਸ ਮਾਮਲੇ ‘ਤੇ 10 ਜਾਂਚ ਟੀਮਾਂ ਕੰਮ ਕਰ ਰਹੀਆਂ ਹਨ। ਬਾਂਦਰਾ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
Read More: Attack on Saif Ali Khan: ਅਦਾਕਾਰ ਸੈਫ ਅਲੀ ਖਾਨ ‘ਤੇ ਹ.ਮ.ਲੇ ਮਾਮਲੇ ‘ਚ ਪੁਲਿਸ ਨੇ ਕੀਤਾ ਵੱਡਾ ਦਾਅਵਾ