ਚੰਡੀਗੜ੍ਹ, 03 ਫਰਵਰੀ 2023: ਪੰਜਾਬ ਦੇ ਮਲੇਰਕੋਟਲਾ ਦੇ ਪਿੰਡ ਮੋਰਾਂਵਾਲੀ (Moranwali village) ਵਿੱਚ ਇੱਕ ਖੇਤ ਮਾਲਕ ਨੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਿਸ ਦੀ ਵੀਡੀਓ ਵੀ ਵਾਇਰਲ ਹੋਈ ਸੀ। ਦਰਅਸਲ, ਇੱਕ ਹੋਰ ਬੱਚੇ ਨੇ ਖੇਤ ਮਾਲਕ ਦੇ ਖੇਤ ਵਿੱਚ ਅਨੁਸੂਚਿਤ ਜਾਤੀ ਦੇ ਬੱਚੇ ਦੀਆਂ ਚੱਪਲਾਂ ਸੁੱਟ ਦਿੱਤੀਆਂ। ਜਦੋਂ ਬੱਚਾ ਖੇਤ ਵਿੱਚੋਂ ਚੱਪਲਾਂ ਲੈਣ ਗਿਆ ਤਾਂ ਖੇਤ ਮਾਲਕ ਨੇ ਉਸ ਨੂੰ ਫੜ ਲਿਆ ਅਤੇ ਫਿਰ ਟਰੈਕਟਰ ਦੀ ਕੋਲ ਵਿੱਚ ਡੰਡੇ ਨਾਲ ਕੁੱਟਿਆ। ਇਸ ਦੀ ਵੀਡੀਓ ਐੱਸਸੀ ਕਮਿਸ਼ਨ ਕੋਲ ਪਹੁੰਚੀ, ਜਿਸ ‘ਤੇ ਕਮਿਸ਼ਨ ਨੇ ਨੋਟਿਸ ਲਿਆ। ਇਸ ਤੋਂ ਬਾਅਦ ਮਲੇਰਕੋਟਲਾ ਦੀ ਪੁਲਿਸ ਨੇ ਬੱਚੇ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।
ਦੱਸਿਆ ਜਾ ਰਿਹਾ ਹੈ ਕਿ ਖੇਤ ਮਾਲਕ ਦੇ ਖੇਤਾਂ ਕੋਲ ਕੁਝ ਬੱਚੇ ਖੇਡ ਰਹੇ ਸਨ। ਖੇਡਦੇ ਸਮੇਂ ਅਚਾਨਕ ਇੱਕ ਬੱਚੇ ਨੇ ਅਨੁਸੂਚਿਤ ਜਾਤੀ ਦੇ ਬੱਚੇ ਸਿਮਰਨ (13) ਦੀ ਚੱਪਲ ਖੇਤ ਵਿੱਚ ਸੁੱਟ ਦਿੱਤੀ। ਜਦੋਂ ਬੱਚਾ ਚੱਪਲਾਂ ਲਿਆਉਣ ਲਈ ਖੇਤ ਗਿਆ ਤਾਂ ਖੇਤ ਮਕਾਨ ਨੇ ਉਸ ਦੀ ਬਹੁਤ ਕੁੱਟਮਾਰ ਕੀਤੀ ਅਤੇ ਗਾਲ੍ਹਾਂ ਕੱਢੀਆਂ।
ਬੱਚੇ ਦੇ ਰੋਣ ‘ਤੇ ਉਸ ਦੀ ਨਾਨੀ ਉੱਥੇ ਪਹੁੰਚ ਗਈ। ਉਹ ਖੇਤ ਮਾਲਕ ਦੇ ਪੈਰੀਂ ਪੈ ਗਈ ਅਤੇ ਕਿਹਾ ਕਿ ਬੱਚੇ ਨੂੰ ਬਖਸ ਦੇਵੇ, ਪਰ ਖੇਤ ਮਾਲਕ ਆਪਣੇ ਹੰਕਾਰ ਵਿੱਚ ਬੱਚੇ ਨੂੰ ਕੁੱਟਦਾ ਰਿਹਾ। ਮੁਲਜ਼ਮ ਖੇਤ ਮਾਲਕ ਦੀ ਪਛਾਣ ਗੁਰਦੀਪ ਸਿੰਘ ਵਜੋਂ ਹੋਈ ਹੈ। ਅਨੁਸੂਚਿਤ ਜਾਤੀ ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ ਦੇ ਦਖਲ ਤੋਂ ਬਾਅਦ ਪੁਲੀਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਗੁਰਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।