ਚੰਡੀਗ੍ਹੜ, 16 ਅਗਸਤ, 2023: ਕੱਲ੍ਹ ਭਾਰਤ ਦੇ 77ਵੇਂ ਆਜਾਦੀ ਦਿਹਾੜੇ ਮੌਕੇ ਚੰਡੀਗੜ੍ਹ ਵਿਖੇ ਕਈ ਤਰ੍ਹਾਂ ਦੇ ਸਮਾਗਮ ਆਯੋਜਿਤ ਕੀਤੇ ਗਏ ਸਨ। ਇਸ ਮੌਕੇ ਚੰਡੀਗੜ੍ਹ ਵੈਲਫੇਅਰ ਟਰੱਸਟ (Chandigarh Welfare Trust) ਦੇ ਸੰਸਥਾਪਕ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ, ਸਤਨਾਮ ਸਿੰਘ ਸੰਧੂ ਨੇ ਸ਼ਹਿਰ ਦੀਆਂ ਵੱਖੋ-ਵੱਖਰੀਆਂ ਯੂਨੀਅਨ ਜਥੇਬੰਦੀਆ ਦੁਆਰਾ ਕਰਵਾਏ 5 ਸਮਾਗਮਾਂ ਵਿੱਚ ਸਿਰਕਤ ਕੀਤੀ ਅਤੇ ਤਿਰੰਗਾ ਫਹਿਰਾਇਆ। ਉਹਨਾਂ ਨੇ ਚੰਡੀਗੜ੍ਹ ਸ਼ਹਿਰ ਦੇ ਸਾਰੇ ਭਾਈਚਾਰਿਆਂ, ਧਰਮਾਂ, ਯੂਨੀਅਨਾ ਅਤੇ ਹਰ ਉਮਰ ਵਰਗ ਦੇ ਲੋਕਾਂ ਦੇ ਨਾਲ 77ਵਾਂ ਸੁਤੰਤਰਤਾ ਦਿਵਸ ਮਨਾਇਆ। ਉਹਨਾਂ ਅਨੇਕਤਾ ਵਿੱਚ ਏਕਤਾ ਦੇ ਭਾਰਤ ਦੇ ਵਿਚਾਰ ਨੂੰ ਸਪੱਸ਼ਟ ਤੌਰ ‘ਤੇ ਉਜਾਗਰ ਕੀਤਾ ਅਤੇ ਸਾਰਿਆਂ ਵਿੱਚ ਰਾਸ਼ਟਰ ਪਹਿਲਾਂ, ਸਭਤੋਂ ਪਹਿਲਾਂ ਦੀ ਭਾਵਨਾ ਨੂੰ ਮਜ਼ਬੂਤ ਕੀਤਾ।
ਸਤਨਾਮ ਸਿੰਘ ਸੰਧੂ ਨੇ ਮਿਲਕਮੈਨ ਕਲੋਨੀ, ਧਨਾਸ, ਪੁਸਪਕ ਸੋਸਾਇਟੀ, ਸੈਕਟਰ-49 ਚੰਡੀਗੜ੍ਹ, ਮੋਟਰ ਮਾਰਕਿਟ ਐਸੋਸੀਏਸ਼ਨ, ਸੈਕਟਰ-48; ਆਟੋਰਿਕਸਾ ਐਸੋਸੀਏਸ਼ਨ, ਸੈਕਟਰ-43 ਚੰਡੀਗੜ੍ਹ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ, ਸੈਕਟਰ-33, ਚੰਡੀਗੜ੍ਹ ਵਿਖੇ ਸਮਾਗਮਾਂ ਦੌਰਾਨ ਤਿਰੰਗਾ ਫਹਿਰਾਇਆ।
ਝੰਡਾ ਲਹਿਰਾਉਣ ਦੀ ਰਸਮ ਦੌਰਾਨ ਸੀਡਬਲਿਊਟੀ ਦੇ ਸੰਸਥਾਪਕ ਸਤਨਾਮ ਸਿੰਘ ਸੰਧੂ ਨਾਲ ਇਹਨਾਂ ਐਸੋਸੀਏਸ਼ਨਾਂ ਦੇ ਪ੍ਰਧਾਨ ਮੌਜੂਦ ਰਹੇ। ਜਿਵੇਂ ਕਿ ਮਿਲਕਮੈਨ ਕਲੋਨੀ, ਧਨਾਸ ਵਿਖੇ ਰਸਮ ਦੌਰਾਨ ਉਹਨਾਂ ਨਾਲ ਮਿਲਕਮੈਨ ਕਲੋਨੀ ਦੇ ਪ੍ਰਧਾਨ ਕੁਲਜੀਤ ਸਿੰਘ ਸੰਧੂ, ਪੁਸ਼ਪਕ ਸੋਸਾਇਟੀ ਵਿਖੇ ਰਸਮ ਦੌਰਾਨ ਪੁਸ਼ਪਕ ਸੋਸਾਇਟੀ ਪ੍ਰਧਾਨ/ਸਕੱਤਰ, ਅਨਿਲ ਕੁਮਾਰ ਲਾਧਰੀਆ, ਸੈਕਟਰ-48 ਮੋਟਰ ਮਾਰਕਿਟ ਵਿਖੇ ਰਸਮ ਦੌਰਾਨ, ਮੋਟਰ ਮਾਰਕਿਟ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ, ਸੈਕਟਰ 43 ਵਿਖੇ ਆਟੋਰਿਕਸ਼ਾ ਐਸੋਸੀਏਸ਼ਨ, ਚੰਡੀਗੜ੍ਹ ਦੇ ਪ੍ਰਧਾਨ ਕਮਲਕਾਂਤ ਤ੍ਰਿਵੇਦੀ ਅਤੇ ਆਟੋਰਿਕਸ਼ਾ ਯੂਨੀਅਨ ਸੈਕਟਰ 43 ਦੇ ਪ੍ਰਧਾਨ ਤ੍ਰਿਭੁਵਨ ਪਾਸਵਾਨ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਸਤਨਾਮ ਸਿੰਘ ਰੰਧਾਵਾ।
ਸੁਤੰਤਰਤਾ ਦਿਵਸ ਦੇ ਜਸ਼ਨਾਂ ਦੌਰਾਨ ਸਤਨਾਮ ਸਿੰਘ ਸੰਧੂ ਨੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ,” ਇਤਿਹਾਸ ਦੇ ਪੰਨਿਆਂ ‘ਤੇ ਝਾਤ ਮਾਰੀਏ ਤਾਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਆਜ਼ਾਦੀ ਲਈ ਸਾਡਾ ਜੇਤੂ ਸੰਘਰਸ਼ ਸਾਡੇ ਲੋਕਾਂ ਦੀ ਅਟੁੱਟ ਏਕਤਾ ਕਾਰਨ ਹੀ ਸੰਭਵ ਹੋਇਆ ਸੀ। ਅਸੀਂ ਬ੍ਰਿਟਿਸ ਸਾਮਰਾਜ ਦੀ ਤਾਕਤ ਨੂੰ ਚੁਣੌਤੀ ਦੇਣ ਲਈ, ਧਰਮ ਜਾਂ ਜਾਤ ਦੀ ਪਰਵਾਹ ਕੀਤੇ ਬਿਨਾਂ, ਇਕੱਠੇ ਖੜ੍ਹੇ ਹੋਏ। ਇਹੀ ਏਕਤਾ ਹੀ ਸੀ ਜਿਸ ਨੇ ਸਾਨੂੰ ਜਿੱਤ ਵੱਲ ਵਧਾਇਆ, ਅਤੇ ਇਹੀ ਏਕਤਾ ਸਾਡੀਆਂ ਰਾਸ਼ਟਰੀ ਇੱਛਾਵਾਂ ਦੀ ਨੀਂਹ ਬਈ ਹੋਈ ਹੈ।” ਉਹਨਾਂ ਕਿਹਾ ਕਿ ਏਕਤਾ ਅਤੇ ਸੁਤੰਤਰਤਾ ਦੀ ਇਹ ਭਾਵਨਾ ਮਨਾਉਣ ਲਈ ਸਾਨੂੰ ਕਿਸੇ ਖਾਸ ਦਿਨ ਦਾ ਇੰਤਜਾਰ ਕਰਨ ਦੀ ਲੋੜ ਨਹੀਂ, ਸਗੋਂ ਰਾਸ਼ਟਰ ਅਤੇ ਇਸਦੇ ਅਸਲ ਤੱਤ ਨੂੰ ਹਰ ਦਿਨ ਮਨਾਉਣ ਦੀ ਜ਼ਰੂਰਤ ਹੈ।
ਉਨ੍ਹਾਂ ਅੱਗੇ ਕਿਹਾ, “ਭਾਰਤ ਅੱਜ ਇੱਕ ਮਜ਼ਬੂਤ ਨੇਤਾ ਵਜੋਂ ਉੱਭਰਿਆ ਹੈ ਜਿਸ ਵੱਲ ਪੂਰੀ ਦੁਨੀਆ ਵੇਖ ਰਹੀ ਹੈ। ਆਜ਼ਾਦੀ ਤੋਂ ਬਾਅਦ, ਭਾਰਤ ਨੇ ਸਾਰੇ ਖੇਤਰਾਂ ਵਿੱਚ ਕੁਝ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਵਿਸ਼ਵ ਦੀਆਂ ਚੋਟੀ ਦੀਆਂ ਸਭ ਤੋਂ ਵੱਡੀਆਂ 3 ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਣ ਵੱਲ ਵਧ ਰਿਹਾ ਹੈ। ਪਰ ਦੁਨੀਆ ਇਸਦੀ ਸਮਰੱਥਾ ਅਤੇ ਯੋਗਦਾਨ ਨੂੰ ਕੇਵਲ ਉਦੋਂ ਹੀ ਪਛਾਣੇਗੀ, ਜਦੋਂ ਅਸੀਂ ਆਪ ਇਸਦੀਆ ਪ੍ਰਾਪਤੀਆਂ ਦਾ ਜਸ਼ਨ ਮਨਾਵਾਂਗੇ।”
ਸਤਨਾਮ ਸੰਧੂ ਨੇ ਕਿਹਾ, “ਅੰਗਰੇਜੀ ਸ਼ਾਸਨ ਤੋਂ ਆਜ਼ਾਦੀ ਲੈਣਾ ਇੱਕ ਬੇਹੱਦ ਔਖਾ ਕੰਮ ਸੀ, ਪਰ ਸਾਰੇ ਭਾਈਚਾਰਿਆਂ ਦੇ ਲੋਕਾਂ ਦੁਆਰਾ ਇਕੱਠੇ ਹੋ ਕੇ ਕੀਤੇ ਗਏ ਸੰਘਰਸ਼ਾਂ, ਮਿਹਨਤ, ਕੁਰਬਾਨੀਆਂ ਅਤੇ ਯਤਨਾਂ ਸਦਕਾ ਇਹ ਕੰਮ ਪੂਰਾ ਹੋਇਆ ਸੀ। ਜਿਸ ਤਰ੍ਹਾਂ ਸਾਡੇ ਪੁਰਖੋ ਅੱਜ ਤੋਂ 75 ਸਾਲ ਪਹਿਲਾਂ ਇੱਕਜੁੱਟ ਹੋਏ ਸਨ, ਉਸੇ ਤਰ੍ਹਾਂ ਅੱਜ ਦੇਸ਼ ਦੇ ਹਰ ਨਾਗਰਿਕ ਨੂੰ ਆਪਣੇ ਮਤਭੇਦਾਂ ਨੂੰ ਤਿਆਗ ਕੇ ਅੰਮ੍ਰਿਤ ਕਾਲ ਵਿੱਚ 2047 ਤੱਕ ਵਿਕਸਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਇੱਕਜੁਟ ਹੋਣ ਦੀ ਲੋੜ ਹੈ।”
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਿੱਖਿਆ, ਬਿਨਾ ਭੇਦਭਾਵ ਦੇ ਬਰਾਬਰ ਮੌਕੇ ਅਤੇ ਸਾਰੇ ਭਾਈਚਾਰਿਆਂ ਦੀ ਬਰਾਬਰ ਸ਼ਮੂਲੀਅਤ ਏਕਤਾ, ਵਿਕਾਸ ਅਤੇ ਖੁਸ਼ਹਾਲੀ ਨਾਲ ਭਰੇ ਭਵਿੱਖ ਦੀ ਸਿਰਜਣਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ ਅਤੇ ਭਾਰਤ ਨੂੰ ਵਿਸ਼ਵ ਸ਼ਕਤੀ ਬਣਨ ਵੱਲ ਲੈ ਜਾਵੇਗੀ।
ਸਮੂਹ ਜਥੇਬੰਦੀਆਂ (ਐਸੋਸੀਏਸ਼ਨਾਂ) ਦੇ ਆਗੂਆਂ ਨੇ ਸਤਨਾਮ ਸਿੰਘ ਸੰਧੂ ਵੱਲੋਂ ਚੰਡੀਗੜ੍ਹ ਵਾਸੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇੱਕ ਸਾਂਝੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸਤਨਾਮ ਸੰਧੂ ਆਪਣੇ ਸਮਾਜਿਕ ਕਾਰਜਾਂ ਰਾਹੀਂ ਮਨੁੱਖਤਾ, ਏਕਤਾ ਅਤੇ ਪਿਆਰ ਦਾ ਸੰਦੇਸ਼ ਦੇਣ ਦੇ ਨਾਲ-ਨਾਲ ਭਾਰਤ ਦਾ ਭਵਿੱਖ, ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਕੇ ਸਮਾਜ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ।