July 7, 2024 8:10 am
Hijacking

ਫਲਾਈਟ ‘ਚ ਹਾਈਜੈਕਿੰਗ ਦੀ ਗੱਲ ਕਰ ਰਹੇ ਯਾਤਰੀ ਨੂੰ ਚਾਲਕ ਦਲ ਦੀ ਸ਼ਿਕਾਇਤ ‘ਤੇ ਕੀਤਾ ਗ੍ਰਿਫਤਾਰ

ਚੰਡੀਗੜ੍ਹ, 23 ਜੂਨ 2023: ਵਿਸਤਾਰਾ ਏਅਰਲਾਈਨ ਦੀ ਫਲਾਈਟ ‘ਚ ਸਵਾਰ ਰਿਤੇਸ਼ ਸੰਜੇਕੁਕਰ ਜੁਨੇਜਾ ਨਾਂ ਦੇ ਯਾਤਰੀ ਨੂੰ ਫਲਾਈਟ ਦੇ ਕਰੂ ਮੈਂਬਰਾਂ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਫਲਾਈਟ ਕਰੂ ਦੇ ਮੈਂਬਰਾਂ ਨੇ ਉਸ ਵਿਅਕਤੀ ਨੂੰ ਫੋਨ ‘ਤੇ ‘ਹਾਈਜੈਕਿੰਗ’ (Hijacking) ਬਾਰੇ ਗੱਲ ਕਰਦੇ ਸੁਣਿਆ ਗਿਆ ਹੈ । ਯਾਤਰੀ ਨੇ ਦੱਸਿਆ ਕਿ ਉਕਤ ਵਿਅਕਤੀ ਮਾਨਸਿਕ ਤੌਰ ‘ਤੇ ਬਿਮਾਰ ਹੈ, ਜਿਸ ਕਾਰਨ ਉਸ ਨੇ ਫਲਾਈਟ ‘ਚ ਅਜਿਹੀਆਂ ਗੱਲਾਂ ਕੀਤੀਆਂ। ਸਹਿਰ ਪੁਲਿਸ ਨੇ ਆਈਪੀਸੀ ਦੀ ਧਾਰਾ 336 ਅਤੇ 505(2) ਦੇ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਘਟਨਾ ਵੀਰਵਾਰ ਸ਼ਾਮ 6.30 ਵਜੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਾਪਰੀ। ਘਟਨਾ ਤੋਂ ਬਾਅਦ ਉਕਤ ਵਿਅਕਤੀ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਪੂਰੇ ਜਹਾਜ਼ ਦੀ ਜਾਂਚ ਕਰਨ ਤੋਂ ਬਾਅਦ ਬਾਕੀ ਯਾਤਰੀਆਂ ਸਮੇਤ ਫਲਾਈਟ ਨੂੰ ਦਿੱਲੀ ਲਈ ਰਵਾਨਾ ਕਰ ਦਿੱਤਾ ਗਿਆ।

ਵਿਸਤਾਰਾ ਏਅਰਲਾਈਨਜ਼ ਦੇ ਬੁਲਾਰੇ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ, ਵਿਸਤਾਰਾ ਏਅਰਲਾਈਨਜ਼ ਦੇ ਬੁਲਾਰੇ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਘਟਨਾ ਵੀਰਵਾਰ ਸ਼ਾਮ ਵਿਸਤਾਰਾ ਦੀ ਯੂਕੇ 996 ਫਲਾਈਟ ਵਿੱਚ ਸਾਹਮਣੇ ਆਈ ਹੈ ।