July 7, 2024 6:47 pm
Muhammad Muizu

ਮਾਲਦੀਵ ‘ਚ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੀ ਪਾਰਟੀ ਨੇ ਜਿੱਤੀ ਸੰਸਦੀ ਚੋਣਾਂ

ਚੰਡੀਗੜ੍ਹ, 22 ਅਪ੍ਰੈਲ, 2024: ਮਾਲਦੀਵ (Maldives) ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੀ ਪਾਰਟੀ ਨੇ ਸੰਸਦੀ ਚੋਣਾਂ ਜਿੱਤ ਲਈ ਹੈ। ਬੀਤੇ ਦਿਨ 93 ਸੀਟਾਂ ‘ਤੇ ਹੋਈਆਂ ਚੋਣਾਂ ਦੇ ਮੁੱਢਲੇ ਨਤੀਜੇ ਆ ਗਏ ਹਨ। ਇਨ੍ਹਾਂ ਵਿੱਚੋਂ ਮੁਈਜ਼ੂ ਦੀ ਪਾਰਟੀ ਨੈਸ਼ਨਲ ਪੀਪਲਜ਼ ਕਾਂਗਰਸ ਅਤੇ ਉਸ ਦੀ ਹਮਾਇਤੀ ਪਾਰਟੀਆਂ ਨੂੰ 71 ਸੀਟਾਂ ਮਿਲੀਆਂ ਹਨ। ਚੀਨ ਨੇ ਇਸ ‘ਤੇ ਮੁਈਜ਼ੂ ਨੂੰ ਵਧਾਈ ਦਿੱਤੀ ਹੈ।

ਜਦੋਂ ਕਿ ਭਾਰਤ ਪੱਖੀ ਐਮਡੀਪੀ ਨੂੰ ਸਿਰਫ਼ 12 ਸੀਟਾਂ ਮਿਲੀਆਂ ਹਨ। ਸੰਸਦ ਵਿੱਚ ਬਹੁਮਤ ਲਈ 47 ਤੋਂ ਵੱਧ ਸੀਟਾਂ ਦੀ ਲੋੜ ਸੀ। ਨਤੀਜਿਆਂ ਦੇ ਅਧਿਕਾਰਤ ਐਲਾਨ ਵਿੱਚ ਇੱਕ ਹਫ਼ਤਾ ਲੱਗ ਜਾਵੇਗਾ। ਇਸ ਦੇ ਨਾਲ ਹੀ ਮਾਲਦੀਵ (Maldives) ਦੀ ਸੰਸਦ ਦਾ ਕਾਰਜਕਾਲ ਮਈ ਵਿੱਚ ਸ਼ੁਰੂ ਹੋਵੇਗਾ। ਨਿਊਜ਼ ਏਜੰਸੀ ਏਪੀ ਮੁਤਾਬਕ ਮੁਈਜ਼ੂ ਦੀ ਜਿੱਤ ਭਾਰਤ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ |
ਭਾਰਤ ਅਤੇ ਚੀਨ ਇਸ ਚੋਣ ‘ਤੇ ਤਿੱਖੀ ਨਜ਼ਰ ਰੱਖ ਰਹੇ ਸਨ। ਦੋਵੇਂ ਰਣਨੀਤਕ ਤੌਰ ‘ਤੇ ਮਹੱਤਵਪੂਰਨ ਮਾਲਦੀਵ ‘ਚ ਆਪਣੀ ਪਕੜ ਮਜ਼ਬੂਤ ​​ਕਰਨਾ ਚਾਹੁੰਦੇ ਹਨ।