ਬੂਲੇਵਾਲ

ਨਾੜ ਨੂੰ ਲਗਾਈ ਅੱਗ ਦੀ ਲਪੇਟ ‘ਚ ਆਇਆ ਪਿੰਡ ਦੇ NRI ਵਲੋਂ ਬਣਾਇਆ ਪਾਰਕ

ਗੁਰਦਾਸਪੁਰ, 16 ਮਈ 2023: ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸਾਨ ਆਪਣੇ ਖੇਤਾਂ ਵਿੱਚ ਨਾੜ ਅਤੇ ਰਹਿੰਦਾ ਖੁੰਦ ਨੂੰ ਅੱਗ ਨਾ ਲਗਾਉਣ ਤਾ ਜੋ ਵੱਡੇ ਹਾਦਸੇ ਹੋਣ ਤੋਂ ਬਚਾਅ ਹੋ ਸਕੇ ਅਤੇ ਵਾਤਾਵਰਨ ਵੀ ਦੂਸ਼ਿਤ ਨਾ ਹੋਵੇ |ਲੇਕਿਨ ਇਸ ਸਭ ਦੇ ਬਾਵਜੂਦ ਵੀ ਕਿਸਾਨ ਵਲੋਂ ਆਪਣੇ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਉਣ ਦੀਆਂ ਖਬਰਾਂ ਹਨ |

ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਬੂਲੇਵਾਲ ਤੋਂ ਸਾਹਮਣੇ ਆਇਆ ਹੈ | ਜਿੱਥੇ ਇਕ ਕਿਸਾਨ ਵਲੋਂ ਖੇਤਾਂ ‘ਚ ਨਾੜ ਨੂੰ ਲਗਾਈ ਅੱਗ ਕਾਰਨ ਇਕ ਖੂਬਸੂਰਤ ਪਾਰਕ ਸੜ ਕੇ ਸੁਆਹ ਹੋ ਗਿਆ ਅਤੇ ਪਾਰਕ ਪਿੰਡ ਦੇ ਹੀ ਨਾਰਵੇ ‘ਚ ਵਸੇ ਐਨਆਰਆਈ (NRI) ਨੌਜਵਾਨ ਬੁਲੇਵਾਲ ਵਲੋਂ ਫਲਾਂ ਅਤੇ ਫੁੱਲਾਂ ਦੇ ਬੂਟੇ ਲੱਗਾ ਬਣਾਇਆ ਗਿਆ ਸੀ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਐਨਆਰਆਈ ਨੌਜ਼ਵਾਨ ਵਲੋਂ ਲੱਖਾਂ ਰੁਪਏ ਖਰਚ ਕਰ ਤਿਆਰ ਕੀਤਾ ਪਾਰਕ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਹੈ |

ਇਹ ਪਾਰਕ ਜਿੱਥੇ ਪਿੰਡ ਦੇ ਬੱਚੇ ਬਜ਼ੁਰਗ ਅਤੇ ਲੋਕ ਰੋਜ਼ਾਨਾ ਸੈਰ ਕਰਦੇ ਅਤੇ ਫਿਰ ਫਲਾਂ ਦੇ ਬੂਟਿਆਂ ਤੋਂ ਬਣੇ ਇਸ ਥਾਂ ‘ਤੇ ਆਪਣਾ ਸਮਾਂ ਬਿਤਾਉਂਦੇ ਸਨ, ਉਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਹੈ ਅਤੇ ਇਹ ਪਾਰਕ ਕਿਸੇ ਸਰਕਾਰ ਵਲੋਂ ਨਹੀਂ ਬਲਕਿ ਪਿੰਡ ਦੇ ਹੀ ਨਾਰਵੇ ‘ਚ ਰਹਿ ਰਹੇ ਐਨਆਰਆਈ ਵਲੋਂ ਇਕ ਬੰਜਰ ਜ਼ਮੀਨ ‘ਤੇ ਆਪਣੀ ਜੇਬ ਤੋਂ ਲੱਖਾਂ ਰੁਪਏ ਖਰਚ ਕਰ ਆਬਾਦ ਕੀਤਾ ਗਿਆ ਸੀ ਅਤੇ ਪਿੰਡ ਦੇ ਲੋਕਾਂ ਨੂੰ ਸਮਰਪਿਤ ਕੀਤਾ |

ਲੇਕਿਨ ਪਿੰਡ ਦੇ ਹੀ ਇਕ ਕਿਸਾਨ ਦੀ ਵਜ੍ਹਾ ਨਾਲ ਇਹ ਖੂਬਸੂਰਤ ਪਾਰਕ ਪੂਰੀ ਤਰ੍ਹਾਂ ਬਰਬਾਦ ਹੋ ਗਿਆ | ਉਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨੂੰ ਓਹਨਾਂ ਕਿਸਾਨਾਂ ‘ਤੇ ਨਕੇਲ ਕੱਸਣੀ ਚਾਹੀਦੀ ਹੈ ਜੋ ਨਾੜ ਨੂੰ ਅੱਗ ਲਗਾ ਕੇ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰ ਰਹੇ ਹਨ | ਉਥੇ ਹੀ ਉਹਨਾਂ ਦੱਸਿਆ ਕਿ ਖੇਤਾਂ ਵਿਚ ਲਗਾਈ ਅੱਗ ਨਾਲ ਪਾਰਕ ਵਿੱਚ ਲੱਗੇ 500 ਦੇ ਕਰੀਬ ਫਲਦਾਰ ਅਤੇ ਫੁੱਲਾਂ ਵਾਲੇ ਪੌਦੇ ਸੜ ਕੇ ਸੁਆਹ ਹੋ ਗਏ |

Scroll to Top