Patiala

ਪਟਿਆਲਾ ਦੇ ਨਾਭਾ ਰੋਡ ‘ਤੇ ਐੱਸ.ਐੱਸ ਪ੍ਰੋਵਾਈਡਰ ਦੇ ਮਾਲਕ ਦਾ ਗੋਲੀਆਂ ਮਾਰ ਕੇ ਕਤਲ

ਪਟਿਆਲਾ, 04 ਮਈ 2023: ਪਟਿਆਲਾ (Patiala) ਦੇ ਨਾਭਾ ਰੋਡ ‘ਤੇ ਅੱਜ ਦਿਨ ਦਿਹਾੜੇ ਐੱਸ.ਐੱਸ ਸਰਵਿਸ ਪ੍ਰੋਵਾਈਡਰ ਦੇ ਮਾਲਕ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ, ਜਿਨ੍ਹਾਂ ਵਿੱਚੋਂ 2 ਗੋਲੀਆਂ ਉਸਦੇ ਸਿਰ ‘ਤੇ, 2 ਪਿੱਠ ਤੇ ਇਕ ਵੱਖੀ ‘ਚ ਲੱਗੀ ਹੈ। ਮ੍ਰਿਤਕ ਦੀ ਪਛਾਣ ਦਰਸ਼ਨ ਸਿੰਗਲਾ ਵਜੋਂ ਹੋਈ ਹੈ ਅਤੇ ਸੁਨਾਮ ਦਾ ਰਹਿਣ ਵਾਲਾ ਹੈ | ਕਤਲ ਦੀ ਇਹ ਘਟਨਾ ਨਾਭਾ ਰੋਡ ‘ਤੇ ਮਾਰਕੀਟ ‘ਚ ਵਾਪਰੀ ਹੈ |

ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਜਦੋਂ ਦਰਸ਼ਨ ਸਿੰਗਲਾ ( 55 ਸਾਲ) ਆਪਣੇ ਦਫ਼ਤਰ ਪਹੁੰਚ ਕੇ ਗੱਡੀ ‘ਚੋਂ ਉਤਰਿਆ ਤਾਂ ਇੱਕ ਮੋਟਰਸਾਈਕਲ ਸਵਾਰ ਹਮਲਾਵਰ ਨੇ ਉਨ੍ਹਾਂ ਨੂੰ 5 ਗੋਲੀਆਂ ਮਾਰ ਦਿੱਤੀਆਂ | ਦਰਸ਼ਨ ਸਿੰਗਲਾ ਸਰਕਾਰੀ ਠੇਕਿਆਂ ਦੇ ਸਰਵਿਸ ਪ੍ਰੋਵਾਈਡਰ ਵਜੋਂ ਕੰਮ ਕਰਦੇ ਸਨ | ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਜਾਂਚ ਕੀਤੀ ਜਾ ਰਹੀ ਹੈ | ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਮਾਮਲੇ ਦੀ ਜਾਂਚ ਕਰਕੇ ਜਲਦ ਦੋਸ਼ੀ ਨੂੰ ਫੜਿਆ ਜਾਵੇ ਅਤੇ ਸਖ਼ਤ ਸਜ਼ਾ ਦਿੱਤੀ ਜਾਵੇ |

Scroll to Top