ਚੰਡੀਗੜ, 27 ਜਨਵਰੀ 2024: ਸ਼ਨੀਵਾਰ ਨੂੰ ਪੰਜਾਬ ਦੇ ਜਲੰਧਰ (Jalandhar) ‘ਚ ਮਸ਼ਹੂਰ ਕਰਮਾ ਫੈਸ਼ਨ ਦੇ ਬਾਹਰ ਧਮਕੀ ਭਰੀ ਚਿੱਠੀ ਮਿਲਣ ‘ਤੇ ਸਨਸਨੀ ਫੈਲ ਗਈ। ਧਮਕੀ ਭਰੀ ਚਿੱਠੀ ਦੇ ਨਾਲ ਇੱਕ ਜ਼ਿੰਦਾ ਰੌਂਦ ਵੀ ਮਿਲਿਆ ਹੈ। ਮਸ਼ਹੂਰ ਕਰਮਾ ਫੈਸ਼ਨ ਦੇ ਪੀੜਤ ਮਾਲਕ ਨੇ ਚਿੱਠੀ ਅਤੇ ਰੌਂਦ ਥਾਣਾ-4 ਦੀ ਪੁਲਿਸ ਨੂੰ ਸੌਂਪ ਦਿੱਤਾ ਹੈ।
ਪੀੜਤ ਨੇ ਦੱਸਿਆ ਕਿ ਚਿੱਠੀ ‘ਚ ਲਿਖਿਆ ਸੀ ਕਿ ਇਹ ਰੌਂਦ ਤੁਹਾਨੂੰ ਤੋਹਫੇ ਵਜੋਂ ਭੇਜਿਆ ਗਿਆ ਹੈ। ਜੇਕਰ ਤੁਸੀਂ ਸਾਡੇ ਨਾਲ ਗੱਲ ਨਹੀਂ ਕਰਦੇ ਹੋ, ਤਾਂ ਅਸੀਂ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਾਂ। ਰਾਘਵ ਮੁਤਾਬਕ ਪੱਤਰ ਵਿੱਚ ਜੀਬੀ ਅਤੇ ਐਲਬੀ ਲਿਖਿਆ ਗਿਆ ਸੀ। ਇਹ ਚਿੱਠੀ ਉਸ ਦੇ ਸੁਰੱਖਿਆ ਗਾਰਡ ਨੂੰ ਮਿਲੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ-4 ਅਤੇ ਸੀਆਈਏ ਸਟਾਫ਼ ਦੀਆਂ ਟੀਮਾਂ ਜਾਂਚ ਲਈ ਮੌਕੇ ‘ਤੇ ਪਹੁੰਚ ਗਈਆਂ। ਪੁਲਿਸ ਨੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।