Canada

ਮਲੋਟ ਦੇ ਰਹਿਣ ਵਾਲੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਕੈਨੇਡਾ ‘ਚ ਮੌਤ

ਸ੍ਰੀ ਮੁਕਤਸਰ ਸਾਹਿਬ, 8 ਅਗਸਤ 2023: ਤੰਗੀਆਂ ਤਰਸ਼ੀਆਂ ਅਤੇ ਮਜ਼ਬੂਰੀਆਂ ਦੇ ਨਾਲ-ਨਾਲ ਬਹੁਤ ਹੀ ਉਮੀਦਾਂ ਆਸਾਂ ਦੇ ਨਾਲ ਵਿਦੇਸ਼ਾਂ ਵਿੱਚ ਤੋਰੇ ਪੁੱਤ ਦੀ ਮੌਤ ਨੇ ਉਸਦੇ ਮਾਪਿਆਂ, ਭੈਣ-ਭਰਾਵਾਂ ਅਤੇ ਚਾਹੁਣ ਵਾਲਿਆਂ ਨੂੰ ਭੁੱਬਾਂ ਮਾਰਨ ਲਈ ਮਜ਼ਬੂਰ ਕਰ ਦਿੱਤਾ | ਮਲੋਟ ਸ਼ਹਿਰ ਦਾ ਵਸਨੀਕ ਨੌਜਵਾਨ ਮਨਮੀਤ ਸਿੰਘ ਡੇਢ ਕੁ ਸਾਲ ਪਹਿਲਾ ਘਰ ਦੇ ਮਾੜੇ ਆਰਥਿਕ ਹਲਾਤ ਅਤੇ ਆਪਣੇ ਸੁਨਹਿਰੀ ਭਵਿੱਖ ਲਈ ਕੈਨੇਡਾ (Canada) ਵਿਖੇ ਵਰਕ ਪਰਮਿਟ ‘ਤੇ ਗਿਆ ਸੀ ਪਰ ਅਚਾਨਕ ਉਸ ਦੀ ਮੌਤ ਦੀ ਖ਼ਬਰ ਨੇ ਜਿੱਥੇ ਉਸਦੇ ਘਰੇ ਸੱਥਰ ਵਿਛਾ ਦਿੱਤੇ | ਉਥੇ ਸੁਣਨ ਵਾਲੇ ਦੀ ਵੀ ਅੱਖ ਭਰ ਆਈ | ਮ੍ਰਿਤਕ ਦੇ ਵਾਰਸਾਂ ਨੇ ਇਕੱਲੀ ਭੈਣ ਦੇ ਇਕਲੌਤਾ ਵੀਰ ਦੀ ਮ੍ਰਿਤਕ ਦੇਹ ਨੂੰ ਭਾਰਤ ਵਿਖੇ ਪਹੁੰਚਾਉਣ ਲਈ ਲੋਕਾਂ ਅਤੇ ਕੈਨੇਡਾ ਰਹਿੰਦੇ ਉਸ ਦੇ ਨਜ਼ਦੀਕੀਆਂ ਨੂੰ ਮੱਦਦ ਦੀ ਪੁਕਾਰ ਲਾਈ ਹੈ |

Scroll to Top