Dr. Manmohan Singh

Dr. Manmohan Singh: ਦੇਸ਼ ਦਾ ਇਕਲੌਤਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਜਿਸਦੇ ਨੋਟਾਂ ‘ਤੇ ਵੀ ਦਸਤਖ਼ਤ

ਚੰਡੀਗੜ੍ਹ, 27 ਦਸੰਬਰ 2024: Dr. Manmohan Singh: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਉੱਘੇ ਅਰਥ ਸ਼ਾਸਤਰੀ ਡਾ: ਮਨਮੋਹਨ ਸਿੰਘ ਬੀਤੀ ਰਾਤ 92 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹੇ ਗਏ | ਇੱਕ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਰਾਜਨੇਤਾ ਵਜੋਂ ਡਾ. ਮਨਮੋਹਨ ਸਿੰਘ ਦਾ ਭਾਰਤ ਦੇ ਆਰਥਿਕ ਵਿਕਾਸ, ਤਰੱਕੀ ‘ਚ ਬੇਮਿਸਾਲ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ |

ਡਾ. ਮਨਮੋਹਨ ਸਿੰਘ ਨੇ 10 ਸਾਲ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਅਗਵਾਈ ਕੀਤੀ | ਇਸਤੋਂ ਪਹਿਲਾਂ ਆਰਬੀਆਈ ਦੇ ਗਵਰਨਰ ਵਜੋਂ ਕੰਮ ਕੀਤਾ | ਇਸਦੇ ਨਾਲ ਹੀ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਅਤੇ ਵਿੱਤ ਮੰਤਰੀ ਦਾ ਚਾਰਜ ਵੀ ਸੰਭਾਲਿਆ।

ਭਾਰਤ ਦੇ ਨੋਟਾਂ ‘ਤੇ ਡਾ. ਮਨਮੋਹਨ ਸਿੰਘ ਦੇ ਦਸਤਖ਼ਤ

ਡਾ. ਮਨਮੋਹਨ ਸਿੰਘ (Dr. Manmohan Singh) ਨੂੰ ਦੇਸ਼ ਨੂੰ ਗੰਭੀਰ ਆਰਥਿਕ ਸੰਕਟ ‘ਚੋਂ ਕੱਢਣ ਦਾ ਸਿਹਰਾ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਡਾ. ਮਨਮੋਹਨ ਸਿੰਘ ਭਾਰਤ ਦੇ ਇਕਲੌਤੇ ਅਜਿਹੇ ਪ੍ਰਧਾਨ ਮੰਤਰੀ ਰਹੇ ਜਿਨ੍ਹਾਂ ਦੇ ਦਸਤਖਤ ਭਾਰਤ ਦੇ ਨੋਟਾਂ (ਮੁਦਰਾ) ‘ਤੇ ਰਹੇ ਹਨ। ਦਰਅਸਲ, 2005 ‘ਚ ਜਦੋਂ ਡਾ: ਮਨਮੋਹਨ ਸਿੰਘ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਸਨ ਤਾਂ ਭਾਰਤ ਸਰਕਾਰ ਵੱਲੋਂ 10 ਰੁਪਏ ਦਾ ਨਵਾਂ ਨੋਟ ਜਾਰੀ ਕੀਤਾ ਗਿਆ ਸੀ। ਇਸ 10 ਰੁਪਏ ਦੇ ਨੋਟ ‘ਤੇ ਡਾ. ਮਨਮੋਹਨ ਸਿੰਘ ਦੇ ਦਸਤਖਤ ਸਨ।

Dr. Manmohan Singh's Signature

ਉਸ ਵੇਲੇ ਦੇ ਨਿਯਮਾਂ ਮੁਤਾਬਕ ਨੋਟਾਂ ‘ਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਦੇ ਦਸਤਖਤ ਸਨ। ਪਰ 10 ਰੁਪਏ ਦੇ ਨੋਟ ‘ਤੇ ਡਾ. ਮਨਮੋਹਨ ਸਿੰਘ ਦੇ ਦਸਤਖਤ ਵਿਸ਼ੇਸ਼ ਪਰਿਵਰਤਨ ਨਾਲ ਕੀਤੇ ਸਨ। ਜਿਕਰਯੋਗ ਹੈ ਕਿ ਡਾ. ਮਨਮੋਹਨ ਸਿੰਘ ਨੇ 16 ਸਤੰਬਰ 1982 ਤੋਂ 14 ਜਨਵਰੀ 1985 ਤੱਕ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਦਾ ਅਹੁਦਾ ਸਾਂਭਿਆ ਸੀ | ਅੱਜ ਵੀ ਭਾਰਤ ‘ਚ ਇਹ ਪ੍ਰਣਾਲੀ ਹੈ ਕਿ ਕਰੰਸੀ ‘ਤੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਦਸਤਖਤ ਨਹੀਂ ਹੁੰਦੇ, ਸਗੋਂ ਆਰਬੀਆਈ ਗਵਰਨਰ ਦੇ ਦਸਤਖਤ ਹੁੰਦੇ ਹਨ।

Dr. Manmohan Singh AS RBI Governor

ਦਰਅਸਲ, ਡਾ. ਮਨਮੋਹਨ ਸਿੰਘ 1980 ਦੇ ਦਹਾਕੇ ‘ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਧਿਆਨ ‘ਚ ਆਏ, ਫਿਰ ਉਨ੍ਹਾਂ ਨੇ ਮਨਮੋਹਨ ਸਿੰਘ, ਜੋ ਉਸ ਵੇਲੇ ਯੋਜਨਾ ਕਮਿਸ਼ਨ ਦੇ ਮੈਂਬਰ-ਸਕੱਤਰ ਸਨ, ਉਨ੍ਹਾਂ ਨੂੰ ਭਾਰਤੀ ਰਿਜ਼ਰਵ ਬੈਂਕ ਦਾ ਗਵਰਨਰ ਨਿਯੁਕਤ ਕੀਤਾ ਗਿਆ।

ਇਹ ਉਹ ਦੌਰ ਸੀ ਜਦੋਂ ਆਈਜੀ ਪਟੇਲ ਦੀ ਅਗਵਾਈ ਹੇਠ ਆਰਬੀਆਈ ਨੇ ਦੇਸ਼ ਦੀ ਆਰਥਿਕ ਸਥਿਤੀ ਨੂੰ ਬਿਹਤਰ ਪੜਾਅ ‘ਤੇ ਪਹੁੰਚਾਇਆ ਸੀ। ਮਨਮੋਹਨ ਸਿੰਘ ਨੇ 16 ਸਤੰਬਰ 1982 ਨੂੰ ਆਰਬੀਆਈ ਦੇ ਗਵਰਨਰ ਵਜੋਂ ਅਹੁਦਾ ਸੰਭਾਲਿਆ ਅਤੇ ਦੇਸ਼ ਦੀ ਮੁਦਰਾ ਨੀਤੀ ਅਤੇ ਬੈਂਕਿੰਗ ਖੇਤਰ ਦੇ ਸੁਧਾਰਾਂ ਦੀ ਨੀਂਹ ਰੱਖਣ ਤੋਂ ਬਾਅਦ ਉਨ੍ਹਾਂ ਦਾ ਕਾਰਜਕਾਲ 14 ਜਨਵਰੀ 1985 ਨੂੰ ਖਤਮ ਹੋ ਗਿਆ ਸੀ।

ਡਾ. ਮਨਮੋਹਨ ਸਿੰਘ ਨੂੰ ਅਰਥ ਸ਼ਾਸਤਰ ‘ਚ ਡੂੰਘਾ ਗਿਆਨ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਦੇਸ਼ ਦੇ ਆਰਥਿਕ ਉਦਾਰੀਕਰਨ ਦਾ ਮੋਢੀ ਕਿਹਾ ਜਾਂਦਾ ਹੈ। ਮਨਮੋਹਨ ਨੂੰ ਅਰਥ ਸ਼ਾਸਤਰ ‘ਚ ਡੂੰਘਾ ਗਿਆਨ ਅਤੇ ਰੁਚੀ ਸੀ। ਸਾਲ 1991 ‘ਚ ਨਰਸਿਮਹਾ ਰਾਓ ਦੀ ਸਰਕਾਰ ‘ਚ ਵਿੱਤ ਮੰਤਰੀ ਰਹਿੰਦਿਆਂ ਦੇਸ਼ ‘ਚ ਲਾਇਸੈਂਸ ਰਾਜ ਨੂੰ ਖਤਮ ਕਰਨ ਦਾ ਸਿਹਰਾ ਡਾ. ਮਨਮੋਹਨ ਸਿੰਘ ਨੂੰ ਜਾਂਦਾ ਹੈ। ਉਨ੍ਹਾਂ ਵੱਲੋਂ ਕੀਤੇ ਸੁਧਾਰਾਂ ਨੇ ਭਾਰਤੀ ਅਰਥਚਾਰੇ ਨੂੰ ਨਵਾਂ ਰਾਹ ਦਿਖਾਇਆ ਸੀ ।

Dr. Manmohan Singh

ਜਦੋਂ ਡਾ. ਮਨਮੋਹਨ ਸਿੰਘ ਨੇ 1991 ‘ਚ ਵਿੱਤ ਮੰਤਰਾਲੇ ਦੀ ਵਾਗਡੋਰ ਸੰਭਾਲੀ ਤਾਂ ਭਾਰਤ ਦਾ ਵਿੱਤੀ ਘਾਟਾ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 8.5 ਫੀਸਦੀ ਦੇ ਨੇੜੇ ਸੀ, ਭੁਗਤਾਨ ਸੰਤੁਲਨ ਘਾਟਾ ਬਹੁਤ ਵੱਡਾ ਸੀ ਅਤੇ ਚਾਲੂ ਖਾਤੇ ਦਾ ਘਾਟਾ ਵੀ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 3.5 ਫੀਸਦੀ ਦੇ ਕਰੀਬ ਪਹੁੰਚ ਗਿਆ ਸੀ।

ਵਿਦੇਸ਼ ‘ਚ ਗਿਰਵੀ ਰੱਖਿਆ ਦੇਸ਼ ਦਾ ਸੋਨਾ ਵਾਪਸ ਕਰਵਾਇਆ

ਜ਼ਰੂਰੀ ਆਯਾਤ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਦੇਸ਼ ਕੋਲ ਸਿਰਫ ਦੋ ਹਫਤੇ ਦਾ ਵਿਦੇਸ਼ੀ ਮੁਦਰਾ ਬਚਿਆ ਸੀ। ਦੇਸ਼ ਨੂੰ ਆਪਣਾ ਸੋਨਾ ਬੈਂਕ ਆਫ਼ ਇੰਗਲੈਂਡ ਕੋਲ ਗਿਰਵੀ ਰੱਖਣਾ ਪਿਆ। ਹਾਲਾਂਕਿ, ਅਹੁਦਾ ਸੰਭਾਲਣ ਤੋਂ ਬਾਅਦ ਮਨਮੋਹਨ ਆਪਣੇ ਦੂਰਅੰਦੇਸ਼ੀ ਫੈਸਲਿਆਂ ਨਾਲ ਦੇਸ਼ ਨੂੰ ਆਰਥਿਕ ਸੰਕਟ ‘ਚੋਂ ਕੱਢਣ ‘ਚ ਸਫਲ ਰਹੇ। ਇਸਤੋਂ ਬਾਅਦ ‘ਚ ਦੇਸ਼ ਦਾ ਗਿਰਵੀ ਰੱਖਿਆ ਸੋਨਾ ਵੀ ਆਰਬੀਆਈ ਨੂੰ ਵਾਪਸ ਕਰ ਦਿੱਤਾ ਗਿਆ ਸੀ।

(Dr. Manmohan Singh Finance Minister of the Year) ਡਾ: ਮਨਮੋਹਨ ਸਿੰਘ ‘ਫਾਇਨਾਂਸ ਮਿਨੀਸਟਰ ਆਫ ਦਾ ਈਅਰ’

ਡਾ: ਮਨਮੋਹਨ ਸਿੰਘ ਨੇ 24 ਜੁਲਾਈ 1991 ਨੂੰ ਕੇਂਦਰੀ ਬਜਟ 1991-92 ਪੇਸ਼ ਕਰਕੇ ਨਵੇਂ ਆਰਥਿਕ ਯੁੱਗ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਆਰਥਿਕ ਸੁਧਾਰਾਂ, ਲਾਇਸੈਂਸ ਰਾਜ ਨੂੰ ਖਤਮ ਕਰਨ ਅਤੇ ਕਈ ਸੈਕਟਰਾਂ ਨੂੰ ਨਿੱਜੀ ਅਤੇ ਵਿਦੇਸ਼ੀ ਕੰਪਨੀਆਂ ਲਈ ਖੋਲ੍ਹਣ ਵਰਗੇ ਦਲੇਰ ਕਦਮ ਚੁੱਕੇ। ਮਨਮੋਹਨ ਸਿੰਘ ਨੂੰ 1993 ‘ਚ ਯੂਰੋਮਨੀ ਅਤੇ ਏਸ਼ੀਆਮਨੀ ਵੱਲੋਂ ‘ਫਾਇਨਾਂਸ ਮਿਨੀਸਟਰ ਆਫ ਦਾ ਈਅਰ’ ਚੁਣਿਆ ਸੀ।

ਉਨ੍ਹਾਂ ਦੀਆਂ ਨੀਤੀਆਂ ਨੇ ਭਾਰਤੀ ਅਰਥਚਾਰੇ ਨੂੰ ਉਦਾਰੀਕਰਨ, ਵਿਸ਼ਵੀਕਰਨ ਅਤੇ ਨਿੱਜੀਕਰਨ ਦੀ ਦਿਸ਼ਾ ਵਿੱਚ ਲੈ ਜਾਣ ਦਾ ਕੰਮ ਕੀਤਾ। ਮਨਮੋਹਨ 1996 ਤੱਕ ਵਿੱਤ ਮੰਤਰੀ ਵਜੋਂ ਆਰਥਿਕ ਸੁਧਾਰਾਂ ਨੂੰ ਲਾਗੂ ਕਰਦੇ ਰਹੇ।

ਡਾ. ਮਨਮੋਹਨ ਸਿੰਘ ਵੱਲੋਂ ਮਨਰੇਗਾ ਐਕਟ ਲਿਆਂਦਾ

ਡਾ. ਮਨਮੋਹਨ ਸਿੰਘ ਦੀ ਸਰਕਾਰ ਨੇ 2005 ‘ਚ ਮਹਾਤਮਾ ਗਾਂਧੀ ਰਾਸ਼ਟਰੀ ਰੁਜ਼ਗਾਰ ਗਾਰੰਟੀ ਐਕਟ (ਮਨਰੇਗਾ) ਲਿਆਇਆ ਅਤੇ ਵਿਕਰੀ ਟੈਕਸ ਦੀ ਥਾਂ ਵੈਲਿਊ ਐਡਿਡ ਟੈਕਸ (ਵੈਟ) ਨਾਲ ਲਾਗੂ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਦੇਸ਼ ਭਰ ‘ਚ 76,000 ਕਰੋੜ ਰੁਪਏ ਦੀ ਕਿਸਾਨ ਕਰਜ਼ਾ ਮੁਆਫੀ ਅਤੇ ਕਰਜ਼ਾ ਰਾਹਤ ਸਕੀਮ ਲਾਗੂ ਕਰਕੇ ਕਰੋੜਾਂ ਕਿਸਾਨਾਂ ਨੂੰ ਲਾਭ ਪਹੁੰਚਾਉਣ ਦਾ ਕੰਮ ਕੀਤਾ।

ਡਾ: ਮਨਮੋਹਨ ਸਿੰਘ ਨੇ 2008 ਦੇ ਵਿਸ਼ਵ ਵਿੱਤੀ ਮੰਦੀ ਦੇ ਜ਼ਰੀਏ ਦੇਸ਼ ਦੀ ਅਗਵਾਈ ਕੀਤੀ। ਉਨ੍ਹਾਂ ਨੇ ਇਸ ਔਖੀ ਘੜੀ ‘ਚੋਂ ਨਿਕਲਣ ਲਈ ਇੱਕ ਵੱਡੇ ਪ੍ਰੋਤਸਾਹਨ ਪੈਕੇਜ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਵਿੱਤੀ ਸਮਾਵੇਸ਼ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕੀਤਾ ਗਿਆ ਸੀ।

Read More: Dr. Manmohan Singh: ਭਾਰਤ ਦੇ ਸਾਬਕਾ PM ਡਾ. ਮਨਮੋਹਨ ਸਿੰਘ ਦਾ ਹੋਇਆ ਦਿਹਾਂਤ

Scroll to Top